ਚੰਡੀਗੜ੍ਹ: ਅੱਜ ਤੜਕਸਾਰ ਐਨਆਈਏ ਵਲੋਂ ਪੰਜਾਬ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਐਨਆਈਏ ਵਲੋਂ ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਰੇਡ ਕੀਤੀ ਦੱਸੀ ਜਾ ਰਹੀ ਹੈ।
ਐਨਆਈਏ ਦੀ ਟੀਮ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਅਰਸ਼ ਡੱਲਾ ਦੇ ਨਜ਼ਦੀਕੀ ਸੰਦੀਪ ਢਿੱਲੋਂ ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਕਸਬਾ ਮੌੜ ਮੰਡੀ, ਅਮਰਪੁਰਾ ਬਸਤੀ ਅਤੇ ਪਿੰਡ ਜੰਡਾਂਵਾਲਾ ਸਮੇਤ ਕਰੀਬ ਅੱਧੀ ਦਰਜਨ ਥਾਵਾਂ ‘ਤੇ ਐਨਆਈਏ ਵੱਲੋਂ ਇਹ ਰੇਡ ਕੀਤੀ ਗਈ। ਐਨਆਈਏ ਵੱਲੋਂ ਸੰਦੀਪ ਢਿੱਲੋਂ ਦੇ ਰਿਸ਼ਤੇਦਾਰ ਵੈਦ ਬੂਟਾ ਸਿੰਘ ਜੰਡਾਂਵਾਲਾ ਅਤੇ ਮੌੜ ਮੰਡੀ ਵਿਖੇ ਬੋਬੀ ਨਾਮਕ ਵਿਅਕਤੀ ਦੇ ਰਿਸ਼ਤੇਦਾਰਾਂ ਦੇ ਘਰ ਰੇਡ ਕੀਤੀ ਗਈ। ਇਸ ਦੇ ਨਾਲ ਹੀ ਮਾਨਸਾ ਦੇ ਰਹਿਣ ਵਾਲੇ ਵਿਸ਼ਾਲ ਸਿੰਘ ਉਰਫ ਸੁਖਵੀਰ ਸਿੰਘ ਦੇ ਘਰ ਵੀ ਐਨਆਈਏ ਵੱਲੋ ਛਾਪੇਮਾਰੀ ਕੀਤੀ ਗਈ ਹੈ ਜੋ ਇਸ ਸਮੇ ਪਟਿਆਲਾ ਜੇਲ੍ਹ ‘ਚ ਬੰਦ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਸਿੰਘ ਦੇ ਅਰਸ਼ ਡੱਲਾ ਨਾਲ ਸੰਬਧ ਸਨ।
ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ‘ਚ ਵੀ ਨਸ਼ੇ ਦੇ ਮਾਮਲੇ ਨੂੰ ਲੈਕੇ ਐਨਆਈਏ ਵਲੋਂ ਰੇਡ ਦੀ ਖ਼ਬਰ ਸਾਹਮਣੇ ਆਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।