ਨਿਊਜ਼ ਡੈਸਕ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਨਾਲ – ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਇਸ ਖਤਰਨਾਕ ਵਾਇਰਸ ਦੇ ਹੁਣ ਤੱਕ ਕੁੱਲ ਲੱਗਭੱਗ 27,892 ਮਾਮਲੇ ਆ ਚੁੱਕੇ ਹਨ। ਇਸ ਬੀਮਾਰੀ ਤੋਂ 6,185 ਲੋਕ ਜੰਗ ਜਿੱਤ ਚੁੱਕੇ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਲੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਜਾਨਲੇਵਾ ਵਾਇਰਸ ਦੇਸ਼ ਵਿੱਚ ਹੁਣ ਤੱਕ ਸਰਕਾਰੀ ਅੰਕੜੇ ਅਨੁਸਾਰ, 872 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਰਿਪੋਰਟਾਂ ਅਨੁਸਾਰ 20 ਅਪ੍ਰੈਲ ਤੱਕ ਇਥੇ 17,000 ਮਾਮਲੇ ਸਨ ਜਾਨੀ ਕਿ ਲਾਕ ਡਾਊਨ ਦੇ ਬਾਵਜੂਦ ਇੱਕ ਹਫ਼ਤੇ ਵਿਚ ਇਥੇ ਮਰੀਜ਼ਾਂ ਦੀ ਗਿਣਤੀ 10,000 ਤੱਕ ਵਧ ਗਈ। ਇਸੇ ਤਰ੍ਹਾਂ ਪੰਜਾਬ ਤੇ ਭਾਰਤ ਸਣੇ ਅਮਰੀਕਾ, ਚੀਨ ਤੇ ਵਿਸ਼ਵ ਪੱਧਰ ਤੇ ਕਿਵੇਂ ਦੇ ਨੇ ਹਾਲਾਤ ਦੇਖੋ ਹੇਂਠਾਂ ਦਿੱਤੇ ਲਿੰਕ ਵਿਚ ਸਾਡੀ ਖਾਸ ਰਿਪੋਰਟ :