ਨਿਊਜ਼ੀਲੈਂਡ: ਕੋਰੋਨਾ ਦਾ ਸਿਰਫ 1 ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ਭਰ ‘ਚ ਲਾਕਡਾਊਨ ਦਾ ਐਲਾਨ

TeamGlobalPunjab
1 Min Read

ਨਿਊਜ਼ ਡੈਸਕ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਫਰਵਰੀ ਤੋਂ ਬਾਅਦ ਕੋਰੋਨਾ ਵਾਇਰਸ ਦਾ ਪਹਿਲਾ ਕਮਿਊਨਿਟੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਮਾਮਲਾ ਆਕਲੈਂਡ ‘ਚ ਸਾਹਮਣੇ ਆਇਆ ਇਸ ਤੋਂ ਬਾਅਦ ਅੱਜ ਅੱਧੀ ਰਾਤ ਤੋਂ ਲਾਕਡਾਊਨ ਲਾਗੂ ਹੋਵੇਗਾ।

ਮਿਲੀ ਜਾਣਕਾਰੀ ਮੁਤਾਬਕ ਆਕਲੈਂਡ ‘ਚ 7 ਦਿਨਾਂ ਲਈ ਲਾਕਡਾਊਨ ਲਾਗੂ ਰਹੇਗਾ, ਜਦਕਿ ਬਾਕੀ ਸ਼ੇਰਾਂ ‘ਚ 3 ਦਿਨਾਂ ਲਈ ਪਾਬੰਦੀਆਂ ਲਗਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਲਾਕਡਾਊਨ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਬਾਹਰ ਨਿਕਲਣ ਦੀ ਜ਼ਰੂਰਤ ਹੋਣ ‘ਤੇ ਮਾਸਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਗਈ ਹੈ।

ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਕਲੈਂਡ ਵਿੱਚ ਮਿਲੇ ਇੱਕ ਮਾਮਲੇ ‘ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਲੱਛਣ ਹਨ, ਹਾਲਾਂਕਿ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਨਿਊਜ਼ੀਲੈਂਡ ਨੇ ਵੱਡੇ ਪੱਧਰ ‘ਤੇ ਵਾਇਰਸ ‘ਤੇ ਕਾਬੂ ਕੀਤਾ ਹੈ ਇਹੀ ਕਾਰਨ ਹੈ ਕਿ ਉਸ ਦੀ ਅਰਥਵਿਵਸਥਾ ਮਹਾਂਮਾਰੀ ਦੌਰਾਨ ਜਲਦੀ ਠੀਕ ਹੋ ਗਈ ਹੈ।

Share This Article
Leave a Comment