ਵੈਕਸੀਨ ਲਗਵਾਉਣ ਵਾਲਿਆਂ ਨੂੰ ਇਨਾਮ ਦੇਣ ਲਈ ਨਵੇਂ ਸਾਲ ਮੌਕੇ ਕੱਢਿਆ ਜਾਵੇਗਾ ਡ੍ਰਾਅ

TeamGlobalPunjab
2 Min Read

ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਆਈਏਐਸ ਨੇ ਦੱਸਿਆ ਹੈ ਕਿ ਕੋਵਿਡ ਦੀ ਵੈਕਸੀਨ ਲਗਵਾਉਣ ਵਾਲਿਆਂ ਨੂੰ ਇਨਾਮ ਦੇਣ ਲਈ ਜੇਤੂਆਂ ਦੀ ਚੋਣ ਲਈ ਡ੍ਰਾਅ ਨਵੇਂ ਸਾਲ ਮੌਕੇ ਤੇ ਕੱਢਿਆ ਜਾਵੇਗਾ।

ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਇੰਨ੍ਹਾਂ ਦਿਨਾਂ ਦੌਰਾਨ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿਚ ਡ੍ਰਾਅ ਰਾਹੀਂ ਚੋਣ ਕਰਕੇ ਇਕ ਸਮਾਰਟ ਫੋਨ, ਟੀਵੀ, ਫਰਿੱਜ ਅਤੇ ਵਾਸਿ਼ੰੰਗ ਮਸ਼ੀਨ ਇਨਾਮ ਵਜੋਂ ਦਿੱਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦਾ ਖਤਰਾ ਘਟਿਆ ਨਹੀਂ ਹੈ ਬਲਕਿ ਤੇਜੀ ਨਾਲ ਫੈਲਣ ਵਾਲੇ ਓਮੀਕਰੌਨ ਵੇਰੀਐਂਟ ਕਾਰਨ ਕੋਵਿਡ ਦਾ ਖ਼ਤਰਾ ਬਹੁਤ ਵੱਧ ਗਿਆ ਹੈ। ਕੋਵਿਡ ਦੀ ਦੂਜੀ ਲਹਿਰ ਦੌਰਾਨ ਸਾਨੂੰ ਵੱਡਾ ਜਾਨੀ ਨੁਕਸਾਨ ਵੀ ਝੱਲਣਾ ਪਿਆ ਸੀ। ਇਸ ਲਈ ਮੁੜ ਉਸ ਤਰਾਂ ਦਾ ਮਾੜਾ ਸਮਾਂ ਨਾਂ ਆਵੇ ਇਸ ਲਈ ਜ਼ਰੂਰੀ ਹੈ ਕਿ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕ ਬਿਨ੍ਹਾਂ ਦੇਰੀ ਕੋਵਿਡ ਦੀ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾ ਲੈਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਦੀ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਇਹ ਸੁਵਿਧਾ ਸਾਰੇ ਸਰਕਾਰੀ ਹਸਪਤਾਲਾਂ/ਸਿਹਤ ਕੇਂਦਰਾਂ ਵਿਚ ਉਪਲਬੱਧ ਹੈ। ਇਸ ਤੋਂ ਬਿਨ੍ਹਾਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਥਾਂਵਾਂ ਤੇ ਵਿਸੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੀ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਦੁਨੀਆਂ ਵਿਚ ਕਰੋੜਾਂ ਲੋਕ ਇਹ ਵੈਕਸੀਨ ਲਗਵਾ ਚੁੱਕੇ ਹਨ। ਇਸ ਲਈ ਮਨੁੱਖਤਾ ਨੂੰ ਕੋਵਿਡ ਦੇ ਖਤਰੇ ਤੋਂ ਬਚਾਉਣ ਲਈ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਕੋਵਿਡ ਦੀ ਵੈਕਸੀਨ ਦੀਆਂ ਦੋਨੋ ਡੋਜ਼ ਬਿਨ੍ਹਾ ਦੇਰੀ ਲਗਵਾਵੇ।

- Advertisement -

ਬਬੀਤਾ ਕਲੇਰ ਨੇ ਇਸ ਮੌਕੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਵੈਕਸੀਨ ਲਗਵਾਉਣ ਲਈ ਆਖਣ ਤਾਂ ਜ਼ੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਜਾ ਸਕੇ ਅਤੇ ਸਮਾਜ ਵਿਚੋਂ ਕਰੋਨਾ ਦੀ ਤੀਜੀ ਭਿਆਨਕ ਲਹਿਰ ਆਉਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।

Share this Article
Leave a comment