‘ਮਹਿੰਦੀ ਤਾਂ ਸਜਦੀ ਜਦ ਨੱਚੇ ਸਾਰਾ ਟੱਬਰ’ : ਕੈਟਰੀਨਾ-ਵਿੱਕੀ ਨੇ ਸਾਂਝਾ ਕੀਤੀਆਂ ਨਵੀਆਂ ਤਸਵੀਰਾਂ

TeamGlobalPunjab
1 Min Read

ਮੁੰਬਈ : ਆਪਣੇ ਚਾਹੁਣ ਵਾਲਿਆਂ ਲਈ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਲਗਾਤਾਰ ਤਸਵੀਰਾਂ ਜਾਰੀ ਕਰ ਰਹੇ ਹਨ। ਨਵ ਵਿਆਹੀ ਇਹ ਜੋੜੀ ਆਪਣੇ ਪ੍ਰਸ਼ੰਸਕਾਂ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਦੀਆਂ ਫੋਟੋਆਂ ਸਾਂਝੀਆਂ ਕਰ ਰਹੇ ਹਨ, ਤਾਂ ਜੋ ਉਹ ਇਸ ਸ਼ਾਹੀ ਵਿਆਹ ਦਾ ਕੋਈ ਵੀ ਪਲ ਮਿਸ ਨਾ ਕਰਨ।

ਐਤਵਾਰ ਨੂੰ ਕੈਟਰੀਨਾ ਅਤੇ ਵਿੱਕੀ ਨੇ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਦੇ ਨਾਲ ਦੋਹਾਂ ਨੇ ਕੈਪਸ਼ਨ ‘ਚ ਲਿਖਿਆ- ‘ਮਹਿੰਦੀ ਤਾਂ ਸਜਦੀ ਜਦ ਨੱਚੇ ਸਾਰਾ ਟੱਬਰ’।

 

 

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ ਨੂੰ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਵਿੱਚ ਹੋਇਆ ਸੀ। ਉਦੋਂ ਤੋਂ ਹੀ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

 

ਇਹ ਵਿਆਹ ਸਖ਼ਤ ਸੁਰੱਖਿਆ ਨਾਲ ਕੀਤਾ ਗਿਆ ਸੀ, ਤਾਂ ਜੋ ਇਸ ਦੀਆਂ ਤਸਵੀਰਾਂ ਲੀਕ ਨਾ ਹੋ ਸਕਣ ਪਰ ਵਿਆਹ ਦੀ ਪਹਿਲੀ ਝਲਕ ਨੇ ਰਿਕਾਰਡ ਤੋੜ ਦਿੱਤਾ।

 

ਵਿੱਕੀ-ਕੈਟਰੀਨਾ ਦੇ ਵਿਆਹ ਦੀਆਂ ਪਹਿਲੀਆਂ ਫੋਟੋਆਂ ਨੂੰ ਕੁਝ ਹੀ ਘੰਟਿਆਂ ਵਿੱਚ 1.25 ਕਰੋੜ ਲਾਈਕਸ ਮਿਲ ਗਏ, ਜਿਸ ਕਾਰਨ ਇਸ ਜੋੜੀ ਨੇ ਨਿਕ ਜੋਨਸ ਅਤੇ ਪ੍ਰਿਅੰਕਾ ਚੋਪੜਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

Share This Article
Leave a Comment