ਨਿਊ ਜਰਸੀ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਦੀ ਸੁਰੱਖਿਆ ਲਈ ਦਿਸ਼ਾ ਨਿਰਦੇਸ਼ ਜਾਰੀ

TeamGlobalPunjab
3 Min Read

ਨਿਊ ਜਰਸੀ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਪਿਛਲੇ ਹਫਤੇ ਆਪਣਾ ਟੈਸਟ ਦੌਰ ਪੂਰਾ ਕਰ ਲਿਆ ਹੈ ਅਤੇ ਪ੍ਰਬੰਧਕ ਕਮੇਟੀ ਹੁਣ ਨਿਊ ਜਰਸੀ ਸਟੇਟ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਗੁਰਦੁਆਰਾ ਸਾਹਿਬ ਖੋਲ੍ਹਣ ਜਾ ਰਹੀ ਹੈ। ਗੁਰਦਵਾਰਾ ਸਾਹਿਬ ਅੰਦਰ ਇਕ ਸਮੇਂ ਦੌਰਾਨ ਸੇਵਾਦਾਰਾਂ ਸਮੇਤ ਸਿਰਫ 50 ਲੋਕਾਂ ਨੂੰ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਹਰ ਵੇਲੇ ਮਾਸਕ ਪਾਣਾ ਲਾਜ਼ਮੀ ਕੀਤਾ ਗਿਆ ਹੈ। ਨਿਊ ਜਰਸੀ ਗੁਰਦੁਆਰਾ ਸਾਹਿਬ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਸੰਗਤ ਦੀ ਸੁਰੱਖਿਆ ਲਈ ਗੁਰੂ-ਘਰ ਦੇ ਕਾਰਜਾਂ ਵਿਚ ਕੁਝ ਬਦਲਾਅ ਕੀਤੇ ਗਏ ਹਨ। ਜਿਨ੍ਹਾਂ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ…

ਲੋਕਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਣ ਲਈ ਤੁਹਾਨੂੰ ਪ੍ਰਵੇਸ਼ ਦੁਆਰ ‘ਤੇ ਇਕ ਟੋਕਨ ਦਿੱਤਾ ਜਾਵੇਗਾ|

ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਹੋ, ਐਂਟਰੈਂਸ ਸਿਰਫ ਖੱਬੇ ਦਰਵਾਜ਼ੇ ਤੋਂ ਹੋਵੇਗੀ ਅਤੇ ਬਾਹਰ ਨਿਕਲਣਾ ਸਿਰਫ ਸੱਜੇ ਦਰਵਾਜ਼ੇ ਤੋਂ ਹੋਵੇਗਾ|

ਦਾਖਲ ਹੋਣ ਤੋਂ ਪਹਿਲਾਂ, ਤੁਹਾਡੇ ਤਾਪਮਾਨ ਦੀ ਜਾਂਚ ਬਿਨਾ ਛੂਣ ਵਾਲੇ ਥਰਮਾਮੀਟਰ ਨਾਲ ਕੀਤੀ ਜਾਵੇਗੀ| ਜੇ ਤੁਹਾਡਾ ਤਾਪਮਾਨ 100.4 ਤੋਂ ਵੱਧ ਹੈ, ਤਾਂ ਤੁਹਾਨੂੰ ਘਰ ਜਾਣ ਦੀ ਬੇਨਤੀ ਕੀਤੀ ਜਾਵੇਗੀ|

ਜੋੜਾ-ਘਰ ਵਿਚ ਦਾਖਲ ਹੋਣ ‘ਤੇ ਆਪਣੇ ਹੱਥ ਪਾਣੀ ਅਤੇ ਸਾਬਣ ਨਾਲ ਜ਼ਰੂਰ ਧੋਵੋ|

ਜੇ ਤੁਹਾਨੂੰ ਰੁਮਾਲ / ਚੁੰਨੀ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਪ੍ਰਵੇਸ਼ ਦੁਆਰ ‘ਤੇ ਖੜੇ ਸੇਵਾਦਾਰ ਨੂੰ ਪੁੱਛੋ| ਇੱਕ ਵਰਤੋਂ ਤੋਂ ਬਾਅਦ ਕੱਪੜਾ ਧੋਣ ਦੀ ਜ਼ਰੂਰਤ ਹੈ, ਇਸ ਲਈ ਕਿਰਪਾ ਕਰਕੇ ਰੁਮਾਲ/ ਚੁੰਨੀ ਨੂੰ ਬਾਹਰ ਜਾਣ ਵਾਲੇ ਦਰਵਾਜ਼ੇ ਕੋਲ ਪਏ ਡੱਬੇ ਵਿਚ ਪਾ ਦਿਓ|

ਦਰਬਾਰ ਹਾਲ ਵਿਚ ਮਾਰਕਿੰਗ੍ਸ ਲਗਾਈਆਂ ਗਈਆਂ ਹਨ , ਕਿਰਪਾ ਕਰਕੇ ਸਿਰਫ ਲਗਾਏ ਨਿਸ਼ਾਨਾਂ ਤੇ ਹੀ ਬੈਠੋ| ਜਦੋਂ ਗੁਰਦੁਆਰਾ ਸਾਹਿਬ ਵਿਚ 50 ਵਿਅਕਤੀ ਇਕੱਠੇ ਹੋ ਜਾਣ ਅਤੇ ਬਾਹਰ ਸੰਗਤ ਇੰਤਜ਼ਾਰ ਕਰ ਰਹੀ ਹੈ, ਤਾਂ ਟੋਕਨ ਨੰਬਰ ਸਕ੍ਰੀਨ ਤੇ ਦਿਖਾਈ ਦੇਣਗੇ ਅਤੇ ਦਿਖਾਏ ਗਏ ਟੋਕਨ ਦੇ ਨੰਬਰ ਵਾਲੇ ਸੰਗਤ ਮੈਂਬਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬਾਹਰ ਚਲੇ ਜਾਣ ਤਾਂ ਜੋ ਇੰਤਜ਼ਾਰ ਕਰਨ ਵਾਲੀਆਂ ਸੰਗਤਾਂ ਅੰਦਰ ਆ ਸਕਣ|

ਅਸੀਂ ਹੱਥ ਵਿਚ ਕੜਾਹ ਪ੍ਰਸ਼ਾਦ ਨਹੀਂ ਦੇ ਸਕਦੇ| ਬਾਹਰ ਨਿਕਲਣ ਤੇ ਤੁਸੀਂ ਸੇਵਾਦਾਰ ਤੋਂ ਇਕ ਬੰਦ ਡੱਬੇ ਵਿਚ ਕੜਾਹ ਪ੍ਰਸ਼ਾਦ ਲੈ ਸਕਦੇ ਹੋ|

ਸਮੂਹ ਸੰਗਨ ਨੂੰ ਬੇਨਤੀ ਹੈ ਕਿ ਇਹ ਸਾਰੇ ਕਦਮ ਸੰਗਤ, ਮੈਂਬਰਾਂ ਅਤੇ ਸੇਵਾਦਾਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਨਿਊ ਜਰਸੀ ਦੁਆਰਾ ਜਾਰੀ ਦਿਸ਼ਾ- ਨਿਰਦੇਸ਼ਾਂ ਦੇ ਮੱਦੇਨਜ਼ਰ ਬਹੁਤ ਵਿਚਾਰ ਕਰਨ ਤੋਂ ਬਾਅਦ ਹੀ ਚੁੱਕੇ ਜਾ ਰਹੇ ਹਨ| ਅਸੀਂ ਕਿਸੇ ਵੀ ਅਸੁਵਿਧਾ ਲਈ ਪਹਿਲਾਂ ਤੋਂ ਮੁਆਫੀ ਮੰਗਦੇ ਹਾਂ| ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰਿਆਂ ਦੀ ਸੁਰੱਖਿਆ ਬਣਾਏ ਰੱਖਣ ਲਈ ਆਪਣਾ ਯੋਗਦਾਨ ਜ਼ਰੂਰ ਪਾਓਗੇ|

Share This Article
Leave a Comment