BREAKING : ਟੋਲ ਨਾਕਿਆਂ ‘ਤੇ ਜੇਕਰ ਲੱਗੀ 100 ਮੀਟਰ ਦੀ ਲਾਈਨ ਤਾਂ ਨਹੀਂ ਕਰਨਾ ਹੋਵੇਗਾ ਭੁਗਤਾਨ

TeamGlobalPunjab
1 Min Read

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਟੋਲ ਨਾਕਿਆਂ ਤੇ ਟੈਕਸ ਵਸੂਲੀ ਦੇ ਨਿਯਮਾਂ ਵਿੱਚ ਸੋਧ ਕੀਤਾ ਗਿਆ ਹੈ। ਟੋਲ ਨਾਕਿਆਂ ਤੇ ਵਸੂਲੀ ਹੁਣ ਨਿਰਧਾਰਤ 10 ਸੈਕਿੰਡ ਵਿੱਚ ਹੋਇਆ ਕਰੇਗੀ । ਟੋਲ ਟੈਕਸ ਭੁਗਤਾਨ ਕਰਨ ਦੇ ਬਾਵਜੂਦ ਟੋਲ ਪਲਾਜ਼ਾ ‘ਤੇ ਜਾਮ ‘ਚ ਫਸਣ ਵਾਲੇ ਕਰੋੜਾਂ ਸੜਕ ਯਾਤਰੀਆਂ ਲਈ ਇਹ ਖਬਰ ਰਾਹਤ ਭਰੀ ਹੈ ।

 

 

ਨਵੇਂ ਨਿਯਮਾਂ ਅਨੁਸਾਰ ਟੋਲ ਪਲਾਜ਼ਾ ‘ਤੇ ਜੇਕਰ ਵਾਹਨਾਂ ਦੀ 100 ਮੀਟਰ ਲੰਬੀ ਲਾਈਨ ਲੱਗਦੀ ਹੈ ਤਾਂ ਉਨ੍ਹਾਂ ਤੋਂ ਟੋਲ ਟੈਕਸ ਨਹੀਂ ਲਿਆ ਜਾਵੇਗਾ। ਇਸ ਲਈ ਟੋਲ ਪਲਾਜ਼ਾ ਤੋਂ 100 ਮੀਟਰ ਦੀ ਦੂਰੀ ‘ਤੇ ਸੜਕ ‘ਤੇ ਇੱਕ ਪੀਲੀ ਪੱਟੀ ਦਾ ਨਿਸ਼ਾਨ ਲਾਇਆ ਜਾਵੇਗਾ। ਜਦੋਂ ਤਕ ਵਾਹਨਾਂ ਦੀ ਲਾਈਨ ਇਸ ਪੀਲੀ ਪੱਟੀ ਤਕ ਰਹੇਗੀ ਉਦੋਂ ਤਕ ਸਾਰੇ ਵਾਹਨ ਬਗੈਰ ਟੋਲ ਟੈਕਸ ਦਿੱਤੇ ਟੋਲ ਬੈਰੀਅਰ ਪਾਰ ਕਰਦੇ ਰਹਿਣਗੇ।

 

https://twitter.com/NHAI_Official/status/1397556933230354437?s=19

 

ਕੇਂਦਰ ਸਰਕਾਰ ਨੇ ਟੋਲ ਪਲਾਜ਼ਾ ਦੀ ਹਰੇਕ ਟੋਲ ਲੇਨ ‘ਤੇ 10 ਸੈਕਿੰਡ ‘ਚ ਟੋਲ ਟੈਕਸ ਵਸੂਲਣ ਲਈ ਨਵੇਂ ਮਾਪਦੰਡ ਤੈਅ ਕਰ ਦਿੱਤੇ ਹਨ। ਭਾਰਤੀ ਰਾਸ਼ਟਰੀ ਸੜਕ ਆਵਾਜਾਈ ਅਥਾਰਟੀ ਅਨੁਸਾਰ 24 ਮਈ ਨੂੰ ਟੋਲ ਪਲਾਜ਼ਾ ਪ੍ਰਬੰਧਨ ਨੀਤੀ ਦਿਸ਼ਾ ਨਿਰਦੇਸ਼ 2021 ਜਾਰੀ ਕੀਤੇ ਗਏ ਹਨ।

Share This Article
Leave a Comment