ਪੱਛਮੀ ਨੇਪਾਲ ‘ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.9 ਮਾਪੀ ਗਈ। ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 2.43 ਵਜੇ ਆਇਆ। ਇਸ ਦਾ ਕੇਂਦਰ ਸੁਦੂਰਪੱਛਮ ਸੂਬੇ ਦੇ ਬਾਜੂਰਾ ਜ਼ਿਲ੍ਹੇ ਦੇ ਮੇਲਾ ਖੇਤਰ ਵਿੱਚ ਸੀ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਜਾਣਕਾਰੀ ਮੁਤਾਬਕ ਪੱਛਮੀ ਨੇਪਾਲ ਦੇ ਕਈ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਅਪ੍ਰੈਲ 2015 ‘ਚ ਨੇਪਾਲ ‘ਚ 7.8 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ ਸੀ। ਇਸ ‘ਚ ਕਰੀਬ 9,000 ਲੋਕ ਮਾਰੇ ਗਏ ਸਨ ਅਤੇ 22,000 ਹੋਰ ਜ਼ਖਮੀ ਹੋਏ ਸਨ।