ਵਾਸ਼ਿੰਗਟਨ: ਅਮਰੀਕਾ ਤੋਂ ਡਿਪੋਰਟ ਕੀਤੇ ਗਏ ਬ੍ਰਾਜ਼ੀਲ ਦੇ ਪ੍ਰਵਾਸੀਆਂ ਨਾਲ ਜਹਾਜ਼ ‘ਚ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਗਿਆ। ਜਹਾਜ਼ ‘ਚ ਨਾ ਤਾਂ ਉਨ੍ਹਾਂ ਨੂੰ ਪਾਣੀ ਮਿਲਿਆ ਅਤੇ ਨਾ ਹੀ ਏ.ਸੀ.ਚਲਾਇਆ ਗਿਆ। ਜਹਾਜ਼ ਵਿੱਚ ਚਾਰ ਘੰਟੇ ਤੱਕ ਸਾਰੇ ਪ੍ਰਵਾਸੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਜਦੋਂ ਪ੍ਰਵਾਸੀ ਬ੍ਰਾਜ਼ੀਲ ਪਹੁੰਚੇ ਤਾਂ ਉਨ੍ਹਾਂ ਦੇ ਹੱਥਾਂ ‘ਤੇ ਹੱਥਕੜੀਆਂ ਲੱਗੀਆਂ ਹੋਈਆਂ ਸਨ। ਇਸ ‘ਤੇ ਬ੍ਰਾਜ਼ੀਲ ਸਰਕਾਰ ਨੇ ਟਰੰਪ ਪ੍ਰਸ਼ਾਸਨ ਦੇ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬ੍ਰਾਜ਼ੀਲ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨਾਲ ਇਹ ਸਲੂਕ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਬ੍ਰਾਜ਼ੀਲ ਸਰਕਾਰ ਇਸ ਐਕਟ ਲਈ ਟਰੰਪ ਪ੍ਰਸ਼ਾਸਨ ਤੋਂ ਸਪੱਸ਼ਟੀਕਰਨ ਮੰਗੇਗੀ।
ਸਹੁੰ ਚੁੱਕਣ ਤੋਂ ਬਾਅਦ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਾਈ ਕਾਨੂੰਨੀ ਸਥਿਤੀ ਤੋਂ ਬਿਨਾਂ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਉਦੇਸ਼ ਨਾਲ ਕਾਰਜਕਾਰੀ ਆਦੇਸ਼ਾਂ ਦੀ ਇੱਕ ਲੜੀ ਜਾਰੀ ਕੀਤੀ ਹੈ। ਉਦੋਂ ਤੋਂ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ। ਇਸ ਕਾਰਵਾਈ ਦੌਰਾਨ ਪ੍ਰਵਾਸੀਆਂ ਦਾ ਇੱਕ ਜਹਾਜ਼ ਬ੍ਰਾਜ਼ੀਲ ਦੇ ਉੱਤਰੀ ਮਾਨੌਸ ਸ਼ਹਿਰ ਵਿੱਚ ਉਤਰਿਆ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ 88 ਬ੍ਰਾਜ਼ੀਲੀਅਨ ਪ੍ਰਵਾਸੀ ਜਹਾਜ਼ ਤੋਂ ਉਤਰੇ ਤਾਂ ਉਨ੍ਹਾਂ ਦੇ ਹੱਥਾਂ ਨੂੰ ਹੱਥਕੜੀ ਲੱਗੀ ਹੋਈ ਸੀ। ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਅਮਰੀਕੀ ਅਧਿਕਾਰੀਆਂ ਨੂੰ ਤੁਰੰਤ ਹਥਕੜੀਆਂ ਹਟਾਉਣ ਲਈ ਕਿਹਾ।
ਹੱਥਕੜੀ ਵਾਲੇ ਬ੍ਰਾਜ਼ੀਲ ਦੇ ਨਾਗਰਿਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਬ੍ਰਾ