ਨਾਭਾ : ਦੇਸ਼ ਵਿੱਚ NEET ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਸ ਵਿੱਚ ਨਾਭਾ ਦੀ ਇੱਕ ਵਿਦਿਆਰਥਣ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। 18 ਸਾਲ ਦੀ ਇਸ਼ੀਤਾ ਗਰਗ ਨੇ NEET ਵਿੱਚ ਪੂਰੇ ਇੰਡੀਆ ‘ਚੋਂ 24ਵਾਂ ਰੈਂਕ ਹਾਸਲ ਕੀਤਾ ਹੈ। ਜਿਸ ਨਾਲ ਉਹ ਪੰਜਾਬ ‘ਚ ਅੱਵਲ ਰਹੇ ਹਨ। NTE ਨੇ ਸ਼ੁੱਕਰਵਾਰ ਦੇਰ ਰਾਤ ਨੀਟ ਦੇ ਨਤੀਜੇ ਘੋਸ਼ਿਤ ਕੀਤੇ ਸੀ।
ਇਸ਼ੀਤਾ ਗਰਗ ਨੇ NEET ਦੀ ਪ੍ਰੀਖਿਆ ‘ਚ 720 ਵਿੱਚੋਂ 706 ਅੰਕ ਹਾਸਲ ਕੀਤੇ ਹਨ। ਦੇਖਿਆ ਜਾਵੇ ਤਾਂ ਇਸ਼ੀਤਾ ਪੜ੍ਹਨ ‘ਚ ਬਹੁਤ ਹੀ ਹੁਸ਼ਿਆਰ ਵਿਦਿਆਰਥਣ ਹੈ। ਉਸ ਨੇ ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਵਿੱਚੋਂ 97.2 ਪ੍ਰਤੀਸ਼ਤ ਅੰਕ ਹਾਸਲ ਕੀਤੇ।
ਪੰਜਾਬ ਵਿੱਚ ਪਹਿਲੇ ਨੰਬਰ ਆਉਣ ‘ਤੇ ਇਸ਼ੀਤਾ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਲੱਗੇ ਲੌਕਡਾਊਨ ‘ਚ ਉਸ ਨੂੰ ਨੀਟ ਦੀ ਤਿਆਰੀ ਕਰਨ ‘ਚ ਬਹੁਤ ਮਦਦ ਮਿਲੀ ਸੀ। ਆਪਣੀ ਮਿਹਨਤ ਅਤੇ ਲਗਨ ਦੇ ਨਾਲ ਇਸ਼ੀਤਾ ਨੇ ਦਿਨ ਰਾਤ ਇੱਕ ਕਰਕੇ ਇਹ ਨੰਬਰ ਹਾਸਲ ਕੀਤੇ ਹਨ। ਇਸ਼ੀਤਾ ਦੇ ਮਾਤਾ ਪਿਤਾ ਡਾਕਟਰ ਹਨ। ਪੜ੍ਹਾਈ ਵਿੱਚ ਮਾਪਿਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।