ਨਿਊਜ਼ ਡੈਸਕਲ਼ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਟੋਕੀਓ ’ਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਆਪਣਾ ਖਿਤਾਬ ਬਚਾਉਣ ’ਚ ਨਾਕਾਮ ਰਿਹਾ। ਡਿਫੈਂਡਿੰਗ ਚੈਂਪੀਅਨ ਨੀਰਜ ਫਾਈਨਲ ’ਚ ਅੱਠਵੇਂ ਸਥਾਨ ’ਤੇ ਰਿਹਾ। ਉਸ ਨੇ ਕੁਆਲੀਫਾਇੰਗ ਰਾਊਂਡ ’ਚ ਪਹਿਲੇ ਥ੍ਰੋਅ ਨਾਲ ਫਾਈਨਲ ’ਚ ਜਗ੍ਹਾ ਬਣਾਈ ਸੀ, ਪਰ ਮੈਡਲ ਰਾਊਂਡ ’ਚ ਉਹ ਆਪਣੀ ਲੈਅ ਨੂੰ ਕਾਇਮ ਨਾ ਰੱਖ ਸਕਿਆ ਅਤੇ ਖਿਤਾਬ ਗੁਆ ਬੈਠਾ। ਭਾਰਤ ਦੇ ਸਚਿਨ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਚੌਥੇ ਸਥਾਨ ’ਤੇ ਰਹਿ ਕੇ ਤਗਮੇ ਤੋਂ ਖੁੱਸ ਗਿਆ। ਸਚਿਨ ਨੇ ਆਖਰੀ ਥ੍ਰੋਅ ’ਚ 80.95 ਮੀਟਰ ਦੀ ਦੂਰੀ ਮਾਪੀ ਅਤੇ 86.27 ਮੀਟਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਹਾਸਲ ਕੀਤਾ।
ਕੇਸ਼ੌਰਨ ਵਾਲਕੋਟ ਨਵੇਂ ਵਿਸ਼ਵ ਚੈਂਪੀਅਨ
ਕੇਸ਼ੌਰਨ ਵਾਲਕੋਟ ਨੇ 88.16 ਮੀਟਰ ਦੇ ਜੈਵਲਿਨ ਥ੍ਰੋਅ ਨਾਲ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ। ਐਂਡਰਸਨ ਪੀਟਰਸ 87.38 ਮੀਟਰ ਨਾਲ ਚਾਂਦੀ ਦਾ ਤਗਮਾ ਅਤੇ ਕਰਟਿਸ ਥੌਮਸਨ 86.67 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਵਾਲਕੋਟ ਨੇ ਪਹਿਲੀ ਕੋਸ਼ਿਸ਼ ’ਚ 81.22 ਮੀਟਰ, ਦੂਜੀ ’ਚ 87.83 ਮੀਟਰ, ਤੀਜੀ ’ਚ 81.65 ਮੀਟਰ, ਚੌਥੀ ’ਚ 88.16 ਮੀਟਰ, ਪੰਜਵੀਂ ’ਚ 85.84 ਮੀਟਰ ਅਤੇ ਆਖਰੀ ਕੋਸ਼ਿਸ਼ ’ਚ 83 ਮੀਟਰ ਦੀ ਦੂਰੀ ਮਾਪੀ।
ਨੀਰਜ ਅਤੇ ਸਚਿਨ ਦਾ ਪ੍ਰਦਰਸ਼ਨ
ਨੀਰਜ ਚੋਪੜਾ ਦਾ ਪ੍ਰਦਰਸ਼ਨ ਫਾਈਨਲ ’ਚ ਨਿਰਾਸ਼ਾਜਨਕ ਰਿਹਾ, ਜਿੱਥੇ ਉਸ ਦੀ ਸਭ ਤੋਂ ਵਧੀਆ ਕੋਸ਼ਿਸ਼ 84.03 ਮੀਟਰ ਸੀ। ਆਖਰੀ ਥ੍ਰੋਅ ’ਚ ਉਸ ਨੇ ਫਾਊਲ ਕੀਤਾ। ਸਚਿਨ ਯਾਦਵ ਨੇ ਪਹਿਲੀਆਂ ਤਿੰਨ ਕੋਸ਼ਿਸ਼ਾਂ ’ਚ 85 ਮੀਟਰ ਦੀ ਦੂਰੀ ਮਾਪੀ, ਪਰ ਆਖਰੀ ਕੋਸ਼ਿਸ਼ ’ਚ 80.95 ਮੀਟਰ ਨਾਲ ਚੌਥੇ ਸਥਾਨ ’ਤੇ ਰਿਹਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।