ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਰੋਜ਼ਾਨਾ ਰਿਕਾਰਡ ‘ਚ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟੇ ਵਿੱਚ ਲਗਭਗ 7 ਹਜਾਰ ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਇਸ ਤਰ੍ਹਾਂ ਗਿਣਤੀ ਲਗਭਗ ਇੱਕ ਲੱਖ 40 ਹਜ਼ਾਰ ਦੇ ਨੇੜ੍ਹੇ ਪਹੁੰਚ ਗਈ ਹੈ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜੀਆਂ ਅਨੁਸਾਰ , ਭਾਰਤ ਵਿੱਚ ਹੁਣ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 1,38,845 ਹੋ ਗਏ ਹਨ। ਐਤਵਾਰ ਨੂੰ ਇਹ ਗਿਣਤੀ 1,31,868 ਸੀ। ਇਸ ਤਰ੍ਹਾਂ ਇੱਕ ਦਿਨ ਵਿੱਚ 6,977 ਮਰੀਜ ਮਿਲੇ ਹਨ। ਉਥੇ ਹੀ , ਮਰਨ ਵਾਲਿਆਂ ਦੀ ਕੁੱਲ ਗਿਣਤੀ 4,021 ਹੋ ਗਈ ਹੈ। ਹੁਣ ਤੱਕ 57,721 ਲੋਕ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ।
ਮਹਾਰਾਸ਼ਟਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 50,231 ਹੈ, ਜਿਸ ‘ਚੋਂ 14,600 ਲੋਕ ਠੀਕ ਹੋਏ ਹਨ,1635 ਲੋਕਾਂ ਦੀ ਮੌਤ ਹੋਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 13,418 ਕੋਰੋਨਾ ਮਰੀਜ਼ ਮਿਲ ਚੁੱਕੇ ਹਨ, ਹੁਣ ਤੱਕ 261 ਦੀ ਮੌਤ ਹੋਈ ਹੈ।