ਗੋਦਾਵਰੀ ਨਦੀ ‘ਚ ਵਾਪਰਿਆ ਵੱਡਾ ਹਾਦਸਾ, ਕਿਸ਼ਤੀ ‘ਚ ਸਵਾਰ 40 ਦੇ ਕਰੀਬ ਵਿਅਕਤੀ ਲਾਪਤਾ

TeamGlobalPunjab
2 Min Read

ਨਵੀਂ ਦਿੱਲੀ : ਆਧਰਾਂ ਪ੍ਰਦੇਸ ਦੇ ਦੇਵੀਪਟਨਮ ਦੇ ਨਜਦੀਕ ਗੋਦਾਵਰੀ ਨਦੀ ‘ਚ ਅੱਜ ਉਸ ਵੇਲੇ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ 63 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਗੋਦਾਵਰੀ ਨਦੀ ਵਿੱਚ ਡੁੱਬ ਗਈ। ਜਾਣਕਾਰੀ ਮੁਤਾਬਿਕ ਇਸ ਹਾਦਸੇ ‘ਚ ਕਈ ਲੋਕਾਂ ਨੂੰ ਤਾਂ ਬਚਾ ਲਿਆ ਗਿਆ ਹੈ ਪਰ 40 ਦੇ ਕਰੀਬ ਵਿਅਕਤੀ ਅਜੇ ਵੀ ਲਾਪਤਾ ਹਨ। ਖਬਰਾਂ ਦੀ ਮੰਨੀਏ ਤਾਂ 4 ਲੋਕਾਂ ਦੀ ਇਸ ਹਾਦਸੇ ਦੌਰਾਨ ਮੌਤ ਵੀ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਆਂਧਰਾ ਪ੍ਰਦੇਸ ਦੇ ਮੁੱਖ ਮੰਤਰੀ ਜਗਨਮੋਹਨ ਰੇਡੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਘੋਸ਼ਨਾਂ ਵੀ ਕਰ ਦਿੱਤੀ ਹੈ।

ਦੱਸ ਦਈਏ ਕਿ ਹਾਦਸੇ ਦੀ ਖਬਰ ਮਿਲਦਿਆਂ ਹੀ ਪੂਰਾ ਪ੍ਰਸ਼ਾਸਨਿਕ ਅਮਲਾ ਐਨਡੀਆਰਐਫ ਟੀਮਾਂ ਸਮੇਤ ਬਚਾਅ ਕਾਰਜਾਂ ਵਿੱਚ ਲੱਗ ਗਿਆ ਹੈ। ਜਾਣਕਾਰੀ ਮੁਤਾਬਿਕ ਪਿਛਲੇ ਕੁਝ ਦਿਨਾਂ ਤੋਂ ਨਦੀ ਦਾ ਪਾਣੀ ਬਹੁਤ ਜਿਆਦਾ ਹੈ। ਇਸ ਸਬੰਧੀ ਐਸਪੀ ਅਦਨਾਨ ਅੰਸਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਹਾਦਸੇ ਸਬੰਧੀ ਬਿਊਰਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਇੱਧਰ ਦੂਜੇ ਪਾਸੇ  ਆਂਧਰਾ ਪ੍ਰਦੇਸ ਦੇ ਮੁੱਖ ਮੰਤਰੀ ਨੇ ਵੀ ਇਸ ਖੇਤਰ ਅੰਦਰ ਤੁਰੰਤ ਕਿਸ਼ਤੀਆਂ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਖ਼ਬਰਾਂ ਮੁਤਾਬਿਕ ਸਥਾਨਕ ਟੂਰਿਜ਼ਮ ਡਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਸੰਚਾਲਿਤ ਇਹ ਕਿਸ਼ਤੀ ਦੇਵੀਪਾਟਨਮ ਦੇ ਨੇੜੇ ਗਾਂਧੀ ਪੋਚੱਮਾ ਮੰਦਰ ਤੋਂ ਇੱਕ ਪ੍ਰਮੁੱਖ ਯਾਤਰੀ ਟਿਕਾਣਾ ਪਪਿਕੋਂਡਾਲੁ ਲਈ ਗਈ ਚੱਲੀ ਸੀ ਅਤੇ ਇਸ ਕਿਸ਼ਤੀ ਵਿੱਚ 63 ਵਿਅਕਤੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ 40 ਦੇ ਕਰੀਬ ਅਜੇ ਵੀ ਲਾਪਤਾ ਹਨ ਅਤੇ 23 ਨੂੰ ਬਚਾ ਲਿਆ ਗਿਆ ਹੈ।

 

 

- Advertisement -

 

 

Share this Article
Leave a comment