ਕੈਨੇਡਾ ‘ਚ ਐਨਡੀਪੀ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ

TeamGlobalPunjab
2 Min Read

ਕੈਲਗਰੀ ਸਕਾਈਵੀਊ ਫੈਡਰਲ ਐਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਚੋਣ ਮੁਹਿੰਮ ਟੀਮ ਸ਼ਹਿਰ ਦੇ ਆਲੇ-ਦੁਆਲੇ ਲੱਗੇ ਕਈ ਚੋਣ ਪ੍ਰਚਾਰ ਵਾਲੇ ਪੋਸਟਰਾਂ ਨੁੰ ਹਟਾਉਣ ‘ਚ ਲੱਗੀ ਹੈ ਜਿਨ੍ਹਾ ‘ਤੇ ਨਸਲਵਾਦੀ ਟਿੱਪਣੀ ਲਿਖੀ ਗਈ ਹੈ।

ਗੁਰਿੰਦਰ ਸਿੰਘ ਨੂੰ ਨਫ਼ਰਤ ਦਾ ਸ਼ਿਕਾਰ ਬਣਾਉਂਦਿਆਂ ਹੋਏ ਉਨ੍ਹਾਂ ਦੇ ਚੋਣ ਪ੍ਰਚਾਰ ਵਾਲੇ ਪੋਸਟਰਾਂ ‘ਤੇ ਸਪਰੇਅ ਪੇਂਟ ਨਾਲ ਲਿਖਿਆ ਗਿਆ ਹੈ ਕਿ ‘ਆਪਣੇ ਮੁਲਕ ਵਾਪਸ ਜਾਉ’। ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਣ ਤੋਂ ਬਾਅਦ ਨਸਲੀ ਟਿੱਪਣੀ ਕਰਨ ਵਾਲਿਆਂ ਦੀ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ।

ਇੱਕ ਟਵਿੱਟਰ ਯੂਜ਼ਰ ਸੇਰੇਨਾ-ਰਾਏ ਮੋਰ ਨੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਇਹ ਬਹੁਤ “ਮਾੜਾ ਅਤੇ ਘਿਣਾਉਣਾ” ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਜਿਹਾ ਵਾਪਰਿਆ ਹੈ। ਨਸਲਵਾਦੀ ਅਤੇ ਅਸਹਿਣਸ਼ੀਲ ਵਿਚਾਰਾਂ ਨੂੰ 2019 ਵਿਚ ਮਾਅਫ ਨਹੀਂ ਕੀਤਾ ਜਾਵੇਗਾ ਤੇ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਇਸ ਉਮੀਦਵਾਰ ਨਾਲ ਅਜਿਹਾ ਹੋਇਆ।

- Advertisement -

ਗੁਰਿੰਦਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲ ਕਰਦੇ ਇਸ ਘਟਨਾ ਵਾਰੇ ਕਿਹਾ ਕਿ ਇਹ ਮੰਦਭਾਗਾ ਤੇ ਦੁਖਦ ਸੀ ਪਰ ਅਸੀਂ ਸਕਾਰਾਤਮਕ ਮੁਹਿੰਮ ‘ਤੇ ਹਾਂ, ਅਜਿਹੀ ਘਟਨਾ ਉਨ੍ਹਾਂ ਦੀ ਟੀਮ ਨੂੰ ਕਮਜ਼ੋਰ ਨਹੀਂ ਕਰ ਸਕਦੀ ਤੇ ਅਸੀ ਹੋਰ ਜ਼ੋਰ-ਸ਼ੋਰ ਨਾਲ ਅੇਗੇ ਵੱਧਾਂਗੇ।

ਗਿੱਲ ਨੇ ਕਿਹਾ ਕਿ ਉਨਾਂ ਨੂੰ ਸੋਮਵਾਰ ਨੂੰ ਸਵੇਰੇ 7 ਵਜੇ ਕਈ ਫੋਨ ਆਈਆਂ ਜਿਸ ਤੋਂ ਉਨ੍ਹਾਂ ਨੂੰ ਇਸ ਘਟਨਾ ਵਾਰੇ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ, ਮੇਰੇ ਖਿਆਲ ‘ਚ ਕੁੱਲ ਮਿਲਾ ਕੇ ਲਗਭਗ ਛੇ ਜਾਂ ਸੱਤ ਚੌਣ ਪ੍ਰਚਾਰ ਵਾਲੇ ਪੋਸਟਰ ਸਨ, ਜਿਨ੍ਹਾਂ ‘ਤੇ ਨਸਲੀ ਟਿੱਪਣੀ ਕੀਤੀ ਗਈ।

- Advertisement -

ਗਿੱਲ ਨੇ ਫੇਸਬੁੱਕ ਪੋਸਟ ਕਰ ਕੇ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਜੋ ਨਸਲਵਾਦ ਤੇ ਨਫ਼ਰਤ ਦੇ ਖਿਲਾਫ ਖੜ੍ਹਾ ਹੈ! ਉਨ੍ਹਾਂ ਲਿਖਿਆ ਕਿ ਇਹ ਘਟਨਾਵਾਂ ਟੀਮ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ।

https://www.facebook.com/gurindersinghgill.ndp/posts/124879802227397:0

Share this Article
Leave a comment