ਮਾਨਸਾ : ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਸੰਪਰਕ ‘ਚ ਆਉਣ ਨਾਲ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕੋਰੋਨਾ ਪਾਜ਼ਿਟਿਵ ਆਏ ਹਨ। ਨਾਜ਼ਰ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਐੱਸਪੀ ਸਤਨਾਮ ਸਿੰਘ ਸਮੇਤ 10 ਹੋਰ ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ।
ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਨਾਜ਼ਰ ਸਿੰਘ ਮਾਨਸਾਹੀਆਂ ਨੇ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ।
ਆਜ਼ਾਦੀ ਦਿਹਾੜੇ ਦੇ ਜਸ਼ਨਾਂ ਮੌਕੇ ਗੁਰਪ੍ਰੀਤ ਸਿੰਘ ਕਾਂਗੜ ਮਾਨਸਾ ਵਿੱਚ ਤਿਰੰਗਾ ਫਹਿਰਾਉਣ ਲਈ ਪਹੁੰਚੇ ਸਨ। ਗੁਰਪ੍ਰੀਤ ਕਾਂਗੜ ਦੀ ਪਿਛਲੇ 6-7 ਦਿਨ ਤੋਂ ਤਬੀਅਤ ਖਰਾਬ ਚੱਲ ਰਹੀ ਸੀ। ਸਿਹਤ ਖਰਾਬ ਹੋਣ ਦੇ ਬਾਵਜੂਦ ਗੁਰਪ੍ਰੀਤ ਕਾਂਗੜ ਮਾਨਸਾ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਪਹੁੰਚੇ ਅਤੇ ਇੱਕ ਸਕੂਲ ਦਾ ਉਦਘਾਟਨ। 50 ਤੋਂ ਵੱਧ ਸਕੂਲੀ ਬੱਚਿਆਂ ਨੂੰ ਗੁਰਪ੍ਰੀਤ ਕਾਂਗੜ ਨੇ ਇਨਾਮ ਵੀ ਵੰਡੇ ਸਨ।
ਸਿਹਤ ਵਿਭਾਗ ਵੱਲੋਂ ਜਿਹੜੇ ਜਿਹੜੇ ਵੀ ਗੁਰਪ੍ਰੀਤ ਕਾਂਗੜ ਦੇ ਸੰਪਰਕ ‘ਚ ਆਏ, ਉਨ੍ਹਾਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਸ਼ੁਰੂਆਤੀ ਟੈਸਟਾਂ ਵਿੱਚ MLA ਨਾਜ਼ਰ ਸਿੰਘ ਮਾਨਸ਼ਾਹੀਆ, ਐੱਸਪੀ ਸਤਨਾਮ ਸਿੰਘ ਸਮੇਤ 10 ਲੋਕ ਪਾਜ਼ਿਟਿਵ ਪਾਏ ਗਏ। ਇਨ੍ਹਾਂ ਦਾ ਇਲਾਜ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ।