ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਯੂਟਿਊਬ ਤੇ ਟਵਿਟਰ ਤੋਂ ਬਾਅਦ ਹੁਣ Tik Tok ‘ਤੇ vi ਐਂਟਰੀ ਮਾਰ ਦਿੱਤੀ ਹੈ। ਦਿੱਗਜ ਆਗੂ ਨੇ ‘ਨਵਜੋਤ ਸਿੰਘ ਸਿੱਧੂ ਆਫਿਸ਼ਿਅਲ’ (@navjotsinghsidhuofficial ) ਨਾਂ ਤੇ ਟਿਕਟੌਕ ਦੀ ਆਈਡੀ ਬਣਾਈ ਹੈ। ਜਿਸ ‘ਤੇ ਉਨ੍ਹਾ ਨੇ 3 ਵੀਡੀਓ ਅਪਲੋਡ ਕੀਤੀਆਂ ਹਨ।
ਦੱਸ ਦਈਏ ਹਾਲ ਹੀ ਵਿਚ ਉਨ੍ਹਾ ਨੇ ਇਸ ਤੋਂ ਪਹਿਲਾਂ ਯੂ-ਟਿਊਬ ‘ਤੇ ਉਨ੍ਹਾਂ ਨੇ ਜਿੱਤੇਗਾ ਪੰਜਾਬ ਨਾਮ ਨਾਲ ਆਪਣਾ ਚੈਨਲ ਸ਼ੁਰੂ ਕੀਤਾ। ਜਿਸ ‘ਤੇ ਵੀਡੀਓ ਪਾਕੇ ਉਹ ਲੋਕਾਂ ਨਾਲ ਆਪਣੀਆਂ ਦਿੱਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਅਤੇ ਹੁਣ ਉਹ ਟਿਕਟੌਕ ‘ਤੇ ਵੀ ਛਾ ਗਏ ਹਨ। ਸਿਆਸੀ ਸਰਗਰਮੀਆਂ ਤੋਂ ਦੂਰ ਸਿੱਧੂ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨਾਲ ਸਾਂਝ ਪਾ ਰਹੇ ਹਨ।