ਅੰਮ੍ਰਿਤਸਰ: ਜਿੱਤੇਗਾ ਪੰਜਾਬ ਯੂਟਿਊਬ ਚੈਨਲ ਲਾਂਚ ਕਰਨ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਇੱਕ ਨਵਾਂ ਟਵਿੱਟਰ ਹੈਂਡਲ ਜਿੱਤੇਗਾ ਪੰਜਾਬ ਐੱਨ ਐੱਸ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਪਹਿਲੇ ਟਵੀਟ ਵਿੱਚ ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਲਿਖਿਆ ਹੈ ਕਿ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ।
ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। I condemn the cowardly attack on innocent sikhs at Gurudwara Sahib in Kabul. The perpetrators must be punished. 1/2
— ਜਿੱਤੇਗਾ ਪੰਜਾਬ / Jittega Punjab / Navjot Sidhu (@JittegaPunjabNS) March 26, 2020
ਦੂਜੇ ਟਵੀਟ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਸਿੱਖ ਪੂਰੀ ਦੁਨੀਆਂ ਵਿੱਚ ਭਾਈਚਾਰੇ ਦੇ ਨਾਲ ਰਹਿੰਦੇ ਹਨ ਸਿੱਖ ਧਰਮ ਸਰਵ ਉੱਚ ਭਾਈਚਾਰੇ, ਸਹਿਣਸ਼ੀਲਤਾ ਅਤੇ ਦਿਆ ਨਾਲ ਭਰਿਆ ਹੈ। ਅਸੀਂ ਜ਼ੁਲਮ ਨਾਲ ਲੜਦੇ ਹਾਂ ਇਹ ਹਮਲਾ ਸਾਡੇ ਮੁੱਲਾਂ ਨੂੰ ਹਿਲਾ ਨਹੀਂ ਸਕਦਾ ਸੰਧੂ ਨੇ ਦਾਅਵਾ ਕੀਤਾ ਕਿ ਉਹ ਇਸ ਟਵਿੱਟਰ ਹੈਂਡਲ ਦੇ ਜ਼ਰੀਏ ਪੰਜਾਬ ਦੇ ਭੱਖਦੇ ਮੁੱਦਿਆਂ ਤੇ ਲੋਕਾਂ ਨਾਲ ਚਰਚਾ ਕਰਨਗੇ।
Sikhism stands for universal brotherhood, tolerance and compassion. We are a home for all humans who seek refuge in our values, but we fight atrocity fiercely. This attack can not shake our values. 2/2
— ਜਿੱਤੇਗਾ ਪੰਜਾਬ / Jittega Punjab / Navjot Sidhu (@JittegaPunjabNS) March 26, 2020
ਸਿੱਧੂ ਨੇ ਸਰਕਾਰ ਤੋਂ ਪੁੱਛਿਆ ਕਿ ਕੀ ਪੰਜਾਬ ਦੇ ਹਿੱਤ ਵਿੱਚ ਕੋਈ ਫੈਸਲੇ ਲਏ ਜਾ ਰਹੇ ਹਨ। ਇੱਕ ਫੀਸਦੀ ਵੱਡੇ ਲੋਕਾਂ ਦੇ ਹਿੱਤ ਦੀ ਚਿੰਤਾ ਕੀਤੀ ਜਾ ਰਹੀ ਹੈ ਜਾਂ 99 ਫੀਸਦੀ ਆਮ ਲੋਕਾਂ ਦੀ ਇਹ ਸੋਚਣ ਵਾਲੀ ਗੱਲ ਹੈ। ਪੰਜਾਬ ਦਾ ਕਿਸਾਨ ਮਿਹਨਤੀ ਸੀ ਅੱਜ ਕਰਜ਼ੇ ਵਿੱਚ ਡੁੱਬਿਆ ਹੈ। ਪੰਜਾਬ ਦਾ ਨੌਜਵਾਨ ਫੌਜ ਵਿੱਚ ਭਰਤੀ ਹੋਕੇ ਦੇਸ਼ ਦੀ ਸੇਵਾ ਕਰਦਾ ਸੀ ਤੇ ਅੱਜ ਨੌਜਵਾਨ ਵਿਦੇਸ਼ ਜਾ ਰਹੇ ਹਨ।