ਨਵਜੋਤ ਸਿੱਧੂ ਨੇ ਕਹੀ ਅਜਿਹੀ ਗਲ ਕਿ ਅਰੋੜਾ ਨੇ ਵੀ ਕੀਤਾ ਧੰਨਵਾਦ

TeamGlobalPunjab
1 Min Read

ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਜੋ ਪਿਛਲੇ ਲੰਮੇ ਸਮੇਂ ਤੋਂ ਚੁੱਪੀ ਧਾਰੇ ਹੋਏ ਹਨ  ਦੇ ਇਕ ਬਿਆਨ ਨੇ ਸਿਆਸਤ ਗਰਮਾ ਦਿੱਤੀ ਹੈ । ਇੱਥੇ ਹੀ ਬੱਸ ਨਹੀਂ ਇਸ ਬਿਆਨ ਲਈ ਅਮਨ ਅਰੋੜਾ ਵਲੋਂ ਸਿੱਧੂ ਦਾ ਧੰਨਵਾਦ ਵੀ ਕੀਤਾ ਗਿਆ ਹੈ । ਦਰਅਸਲ ਸਿੱਧੂ ਦਾ ਕਹਿਣਾ ਹੈ ਕਿ ਲੀਕੁਅਰ ਕਾਰਪੋਰੇਸ਼ਨ ਨਾ ਹੋਣ ਕਾਰਨ ਅਜ ਪੰਜਾਬ ਨੂੰ ਸ਼ਰਾਬ ਦੀ ਵਿਕਰੀ ਤੋਂ ਵੱਡਾ ਘਾਟਾ ਪੈ ਰਿਹਾ ਹੈ । ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਧੰਨਵਾਦ ਕਰਦਿਆਂ ਕਿਹਾ ਸਿੱਧੂ ਨੇ ਪੰਜਾਬ ਦੇ ਲੋਕਾਂ ਦੇ ਲੋਕਾਂ ਦੇ ਹਕ ਵਿਚ ਗਲ ਕੀਤੀ ਹੈ ।

 

ਅਮਨ ਅਰੋੜਾ ਨੇ ਕਿਹਾ ਕਿ ਸਿੱਧੂ ਨੇ ਕਾਰਪੋਰੇਸ਼ਨ ਬਣਾਉਣ ਦੀ ਗਲ ਕਹੀ ਹੈ ਅਤੇ ਇਸੇ ਨੂੰ ਲੈ ਕੇ ਆਪ ਵਲੋਂ ਵੀ ਪ੍ਰਾਈਵੇਟ ਮੈਂਬਰ ਬਿੱਲ ਪੇਸ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਕਾਰਨ 5-6 ਹਜਾਰ ਕਰੋੜ ਰੁਪਏ ਦਾ ਸਾਲਾਨਾ ਘਾਟਾ ਪੈਂਦਾ ਹੈ ।

Share This Article
Leave a Comment