ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕੈਂਸਰ ਨਾਲ ਜੰਗ ਲੜ ਰਹੀ ਆਪਣੀ ਪਤਨੀ ਨਵਜੋਤ ਕੌਰ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਦੇ ਨਾਲ ਉਹਨਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕੀ ਬਦਲਾਅ ਆਇਆ ਹੈ? 6 ਮਹੀਨੇ ਪਹਿਲਾਂ ਅਤੇ ਅੱਜ। ਉਨ੍ਹਾਂ ਨੇ ਆਪਣੀ ਪਤਨੀ ਨਾਲ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ 6 ਮਹੀਨੇ ਪਹਿਲਾਂ ਦੀ ਜਿਸ ‘ਚ ਉਹ ਬਹੁਤ ਕਮਜੋਰ ਨਜ਼ਰ ਆ ਰਹੀ ਹਨ, ਉੱਥੇ ਹੀ ਹੁਣ ਦੀ ਤਸਵੀਰ ‘ਚ ਨਵਜੋਤ ਕੌਰ ਸਿੱਧੂ ਦੀ ਸਿਹਤ ਬਹੁਤ ਹੀ ਠੀਕ ਜਾਪ ਰਹੀ ਹੈ।
ਨਵਜੋਤ ਸਿੰਘ ਸਿੱਧੂ ਤੇ ਲੋਕ ਪ੍ਰਤੀਕਿਰਿਆ ਦੇ ਰਹੇ ਹਨ, ‘ਵਾਹਿਗੁਰੂ ਤੇਰਾ ਸ਼ੁਕਰ ਹੈ।’ ‘ਨਵਜੋਤ ਕੌਰ ਸਿੱਧੂ ਨੂੰ ਠੀਕ ਹੁੰਦਾ ਦੇਖ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ।’ ਤਾਂ ਕਿਸੇ ਨੇ ਲਿਖਿਆ ਹੈ ਕਿ ‘ਮਾੜੇ ਹਾਲਾਤਾਂ ਵਿੱਚ ਵੀ ਨਵਜੋਤ ਸਿੰਘ ਸਿੱਧੂ ਹਮੇਸ਼ਾ ਮੁਸਕਰਾ ਕੇ ਜ਼ਿੰਦਗੀ ਨਾਲ ਲੜਦੇ ਰਹੇ ਹਨ।’
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਹੈ। ਉਸਦਾ ਇਲਾਜ ਹਰਿਆਣਾ ਅਤੇ ਪੰਜਾਬ ਵਿੱਚ ਚੱਲ ਰਿਹਾ ਸੀ। ਅਜਿਹੇ ‘ਚ ਸਿੱਧੂ ਦਾ ਧਿਆਨ ਆਪਣੀ ਪਤਨੀ ਅਤੇ ਕ੍ਰਿਕਟ ਕੁਮੈਂਟਰੀ ਤੱਕ ਹੀ ਸੀਮਤ ਰਿਹਾ। ਲੋਕ ਸਭਾ ਚੋਣਾਂ ਆਉਂਦੇ ਹੀ ਚਰਚਾ ਸੀ ਕਿ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜ ਸਕਦੀ ਹੈ ਪਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ ਕਿ ਅਜਿਹੀਆਂ ਅਟਕਲਾਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਡਾ. ਨਵਜੋਤ ਕੌਰ ਦਾ ਅਜੇ ਵੀ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਜੋ ਕੁਝ ਮਹੀਨੇ ਤੱਕ ਚੱਲੇਗਾ। ਇਨ੍ਹਾਂ ਹਾਲਾਤਾਂ ਵਿੱਚ ਸਿਰਫ ਉਨ੍ਹਾਂ ਦੀ ਸਿਹਤ ਅਤੇ ਰਿਕਵਰੀ ‘ਤੇ ਧਿਆਨ ਦਿੱਤਾ ਜਾਵੇਗਾ।
What a turnaround? Six months before and today …. pic.twitter.com/xxeOiXCGSF
— Navjot Singh Sidhu (@sherryontopp) September 21, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।