ਰਾਘਵ ਚੱਢਾ ਦੇ ਟਵੀਟ ‘ਤੇ ਨਵਜੋਤ ਸਿੱਧੂ ਦਾ ਪਲਟਵਾਰ, ਚੱਢਾ ਨੇ ਸਿੱਧੂ ਨੂੰ ਦੱਸਿਆ ਸੀ ਸਿਆਸਤ ਦੀ ‘ਰਾਖੀ ਸਾਵੰਤ’

TeamGlobalPunjab
2 Min Read

ਚੰਡੀਗੜ੍ਹ : ‘ਆਪ’ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਦੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬਾਰੇ ਕੀਤੇ ਟਵੀਟ ਨੇ ਬਖੇੜਾ ਖੜਾ ਕਰ ਦਿੱਤਾ ਹੈ। ਚੱਢਾ ਨੇ ਸ਼ੁੱਕਰਵਾਰ ਨੂੰ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸਿੱਧੂ ਨੂੰ ਸੂਬੇ ਦੀ ਸਿਆਸਤ ਦੀ ‘ਰਾਖੀ ਸਾਵੰਤ’ ਕਿਹਾ। ਚੱਢਾ ਦੇ ਟਵੀਟ ਦੀ ਸੋਸ਼ਲ ਮੀਡੀਆ ‘ਤੇ ਜੰਮ ਕੇ ਨਿਖੇਧੀ ਹੋ ਰਹੀ ਹੈ । ਉਧਰ ਕੁਝ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਵੀ ਚੱਢਾ ਦੇ ਟਵੀਟ ‘ਤੇ ਇਤਰਾਜ਼ ਜ਼ਾਹਰ ਕੀਤਾ ਹੈ। ਫਿਲਮ ਅਦਾਕਾਰਾ ਕਵਿਤਾ ਚੌਧਰੀ ਨੇ ਵੀ ਚੱਢਾ ਦੇ ਟਵੀਟ ਦੀ ਆਲੋਚਨਾ ਕੀਤੀ ਹੈ।

ਹੁਣ ਰਾਘਵ ਚੱਡਾ ਦੇ ਇਸ ਟਵੀਟ ਦਾ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ। ਨਵਜੋਤ ਸਿੱਧੂ ਨੇ ਰਾਘਵ ਚੱਡਾ ਦੀ ਤੁਲਨਾ ‘ਬਾਂਦਰ’ ਨਾਲ ਕੀਤੀ ਹੈ।‌

ਆਪਣੇ ਟਵੀਟ ਵਿੱਚ ਸਿੱਧੂ ਨੇ ਲਿਖਿਆ, ‘ਕਿਹਾ ਜਾਂਦਾ ਹੈ ਕਿ ਮਨੁੱਖ ਬਾਂਦਰਾਂ ਦੇ ਵੰਸ਼ ਤੋਂ ਹਨ, ਤੁਹਾਡੇ ਦਿਮਾਗ ਨੂੰ ਵੇਖਦੇ ਹੋਏ, ਮੇਰਾ ਮੰਨਣਾ ਹੈ ਕਿ ਤੁਸੀਂ ਹਾਲੇ ਤੱਕ ਵਿਕਸਤ ਨਹੀਂ ਹੋਏ ਹੋ! ਤੁਸੀਂ ਅਜੇ ਵੀ ਆਪਣੀ ਸਰਕਾਰ ਦੁਆਰਾ ਖੇਤ ਕਾਨੂੰਨਾਂ ਨੂੰ ਸੂਚਿਤ ਕਰਨ ਬਾਰੇ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਹੈ ।’

ਦਰਅਸਲ, ਸਿੱਧੂ ਨੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਸੀ। ਸਿੱਧੂ ਨੇ ਕੇਜਰੀਵਾਲ ਤੇ ਕਿਸਾਨਾਂ ਦਾ ਸ਼ੋਸ਼ਣ ਕਰਨ ਦਾ ਵੀ ਦੋਸ਼ ਲਾਇਆ ਸੀ। ਇਸ ਦਾ ਜਵਾਬ ਦਿੰਦੇ ਹੋਏ ਚੱਢਾ ਨੇ ਇਹ ਟਵੀਟ ਕੀਤਾ ਸੀ।

ਰਾਘਵ ਚੱਢਾ ਨੇ ਟਵੀਟ ਕੀਤਾ ਕਿ ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਨੇ ਕੈਪਟਨ ਵਿਰੁੱਧ ਲਗਾਤਾਰ ਬਿਆਨਬਾਜ਼ੀ ਦੇ ਕਾਰਨ ਝਿੜਕਿਆ ਹੈ। ਇਸ ਲਈ ਅੱਜ ਉਹ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੈ ਗਏ ਹਨ, ਕੱਲ੍ਹ ਤੱਕ ਇੰਤਜ਼ਾਰ ਕਰੋ, ਕਿਉਂਕਿ ਉਹ ਕੈਪਟਨ ਵਿਰੁੱਧ ਆਪਣਾ ਹਮਲਾ ਦੁਬਾਰਾ ਸ਼ੁਰੂ ਕਰਨਗੇ।

Share This Article
Leave a Comment