ਨਵਜੋਤ ਸਿੱਧੂ ਨੂੰ ਚੜ੍ਹਿਆ ਬੀਜੇਪੀ ਦਾ ਰੰਗ ! ਮੁੜ੍ਹ ਪਾਰਟੀ ‘ਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ

TeamGlobalPunjab
3 Min Read

ਬੀਜੇਪੀ ‘ਚੋਂ ਕਾਗਰਸ ‘ਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ, ਹੁਣ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਣ ਗਾਉਂਦੇ ਨਜ਼ਰ ਆਏ। ਇਸ ਤੋਂ ਪਹਿਲਾ ਤਾਂ ਸਿੱਧੂ ਵੱਲੋਂ ਨਰਿੰਦਰ ਮੋਦੀ ਨੂੰ ਚਾਹ ਵਾਲਾ ਤੇ ਚੌਕੀਦਾਰ ਹੀ ਚੋਰ ਹੈ ਕਹਿ ਕੇ ਨਿਸ਼ਾਨੇ ਸਾਧੇ ਜਾ ਰਹੇ ਸੀ ਪਰ ਹੁਣ ਨਵਜੋਤ ਸਿੱਧੂ ਨੇ ਮੋਦੀ ਲਈ ਵਰਤਿਆ ਗਿਆ ਅੰਦਾਜ਼ ਦੇਖ ਸਭ ਹੈਰਾਨ ਰਹਿ ਗਏ।

ਸ਼ਨੀਵਾਰ ਨੂੰ ਸਿੱਧੂ ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਗਏ ਤੇ ਪਾਕਿਸਤਾਨ ਵੱਲੋਂ ਆਯੋਜਿਤ ਕੋਰੀਡੋਰ ਉਦਘਾਟਨ ਸਮਾਗਮ ‘ਚ ਖੁੱਲਕੇ ਬੋਲੇ। ਉਨ੍ਹਾਂ ਨੇ ਇਸ ਦਾ ਕਰੈਡਿਟ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਨਾਲ-ਨਾਲ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਵੀ ਦਿੱਤਾ ।

ਇਸ ਮਾਮਲੇ ਵਿੱਚ ਉਨ੍ਹਾਂ ਨੇ ਕਾਂਗਰਸ ਜਾਂ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ। ਸਿੱਧੂ ਨੇ ਭਾਸ਼ਣ ਦੌਰਾਨ ਨਰਿੰਦਰ ਮੋਦੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਚਾਹੇ ਮੇਰੇ ਨਾਲ ਸਿਆਸੀ ਲੜ੍ਹਾਈ ਹੈ ਪਰ ਮੈਂ ਉਨ੍ਹਾਂ ਨੂੰ ਮੁੰਨਾ ਭਾਈ ਐਮਬੀਬੀਐੱਸ ਵਾਲੀ ਜੱਫੀ ਭੇਜ ਰਿਹਾ ਹਾਂ। ਜੇਕਰ ਉਹ ਮੈਨੂੰ ਬੁਲਾਉਣ ਤਾਂ ਜੱਫੀ ਪਾਉਣ ਲਈ ਵੀ ਤਿਆਰ ਹਾਂ।

ਸਿੱਧੂ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਉਹ ਪਿਛਲੇ ਸਾਲ ਪਾਕਿਸਤਾਨੀ ਫੌਜ ਮੁੱਖੀ ਨਾਲ ਗਲੇ ਮਿਲੇ ਸਨ ਤੇ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਸੀ। ਨਵਜੋਤ ਸਿੱਧੂ ਨੇ ਕਿਹਾ- ਮੈਂ ਪੂਰੀ ਦੁਨੀਆ ਨੂੰ ਜਵਾਬ ਦਿੰਦਾ ਹਾਂ ਕਿ ਸਿਰਫ ਇੱਕ ਜੱਫੀ ਜੇਕਰ ਕਰਤਾਰਪੁਰ ਲਾਂਘਾ ਖੋਲ੍ਹ ਸਕਦੀ ਹੈ ਤਾਂ ਅਜਿਹੀ ਦੋ, ਤਿੰਨ, ਦੱਸ ਜਾਂ 100 ਜੱਫੀਆਂ ਪਾਕੇ ਸਾਰੇ ਮਾਮਲੇ ਸੁਲਝਾਏ ਜਾ ਸਕਦੇ ਹਨ।

- Advertisement -

ਜਿੱਥੇ ਸਿੱਧੂ ਨੇ ਸੰਬੋਧਨ ਕੀਤਾ ਉਸ ਦੌਰਾਨ ਨੀਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਵਜਾਰਤ ਦੇ ਸਾਰੇ ਮੰਤਰੀ ਮੌਜੂਦ ਸਨ। ਇੱਥੇ ਤੁਹਾਨੂੰ ਦੱਸ ਦੇਈਏ ਨਵਜੋਤ ਸਿੱਧੂ ਕਈ ਚਿਰਾ ਤੋ ਕਾਂਗਰਸ ਤੋ ਬਾਗੀ ਚੱਲਦੇ ਵੀ ਦਿਖਾਈ ਦੇ ਰਹੇ ਹਨ ਕਿਉਂਕਿ ਸਿੱਧੂ ਨਾ ਤਾਂ ਆਪਣੀ ਹੀ ਸਰਕਾਰ ਵਲੋਂ ਲਾਈ ਸਟੇਜ ‘ਤੇ ਬਿਰਾਜਮਾਨ ਹੋਏ ਤੇ ਨਾਂ ਕਾਂਗਰਸ ਪਾਰਟੀ ਦੀ ਹਰ ਇੱਕ ਗੱਲ ਤੋ ਦੂਰ ਰਹਿੰਦੇ ਨਜ਼ਰ ਆ ਰਹੇ ਸਨ। ਸਿੱਧੂ ਦਾ ਕਿਤੇ ਨਾ ਕਿਤੇ ਮੋਦੀ ਦੇ ਹੱਕ ‘ਚ ਬੋਲਣਾ ਮੁੜ੍ਹ ਸਿਆਸਤ ਨੂੰ ਭਖਾਉਣ ‘ਚ ਚਰਚਾ ਦਾ ਵਿਸ਼ਾ ਬਣਦਾ ਦਿਖਾਈ ਦੇ ਰਿਹਾ ਹੈ ਹੁਣ ਸਿਆਸੀ ਗਲਿਆਰੇ ‘ਚ ਚਰਚਾ ਸ਼ੁਰੂ ਹੋ ਗਈ ਕਿ ਸਿੱਧੂ ਜਲਦ ਹੀ ਬੀਜੇਪੀ ‘ਚ ਸ਼ਾਮਲ ਹੋ ਸਕਦੇ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ ਹੋ ਸਕਦਾ ਹੈ।

Share this Article
Leave a comment