ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਨਵਜੋਤ ਸਿੱਧੂ ਨੂੰ ਨਿਸ਼ਾਨਾ ‘ਤੇ ਲਿਆ ਸੀ। ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਨਿੱਜੀ ਜੀਵਨ ‘ਤੇ ਟਿੱਪਣੀ ਕਰਨ ਅਤੇ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਟਿੱਪਣੀਆਂ ਕਰਨ ਲਈ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਸੀ। ਹੁਣ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਵਿਚਾਲੇ ਵਿਆਹ ਵਾਲੇ ਬਿਆਨ ਨੂੰ ਲੈ ਕੇ ਚੱਲ ਰਹੀ ਸ਼ਬਦੀ ਜੰਗ ਨੇ ਨਵਾਂ ਮੋੜ ਲੈ ਲਿਆ ਹੈ।
ਡਾ.ਨਵਜੋਤ ਸਿੱਧੂ ਨੇ ਟਵੀਟ ਕਰ ਲਿਖਿਆ, ‘ਮੈਨੂੰ ਨਹੀਂ ਲਗਦਾ ਹੈ ਕਿ ਸਿੱਧੂ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਇੰਨੀ ਗੰਭੀਰ ਟਿੱਪਣੀ ਕੀਤੀ ਹੈ। ਭਗਵੰਤ ਮਾਨ ਜੀ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਨੇ ਤੁਹਾਡੀ ਨਿੱਜੀ ਜ਼ਿੰਦਗੀ ‘ਤੇ ਗੰਭੀਰਤਾ ਨਾਲ ਟਿੱਪਣੀ ਕੀਤੀ ਹੈ ਕਿਉਂਕਿ ਸਾਨੂੰ ਇਸ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਰ ਤੁਹਾਡੇ ਕੋਲ ਕੁਝ ਤੱਥ ਗਲਤ ਹਨ। ਨਵਜੋਤ ਸਿੱਧੂ ਦੇ ਪਿਤਾ (ਐਡਵੋਕੇਟ ਜਨਰਲ ਪੰਜਾਬ) ਭਗਵੰਤ ਸਿੰਘ ਸਿੱਧੂ ਦਾ ਸਿਰਫ਼ ਇੱਕ ਹੀ ਵਿਆਹ ਹੋਇਆ ਸੀ।’
CM ,Bhagwant Mann ji I don’t think Navjot has commented seriously about your personal life because we have absolutely no right to talk about it. But you have got some facts wrong. Navjot Sidhu’s father, (Advocate General Punjab ) Mr Bhagwant Singh Sidhu had only one marriage. pic.twitter.com/QshCiFaR1n
— DR NAVJOT SIDHU (@DrDrnavjotsidhu) June 7, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.