ਨਵੀਂ ਦਿੱਲੀ – ਪੂਰੀ ਦੁਨੀਆ ਸਮੇਤ ਭਾਰਤ ‘ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਦੇ ਵੱਡੇ ਰਾਜਨੀਤਿਕ ਆਗੂ ਅਤੇ ਮਸ਼ਹੂਰ ਹਸਤੀਆਂ ਦਾ ਕੋਰੋਨਾ ਦੀ ਲਪੇਟ ‘ਚ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ‘ਚ ਹੀ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਨੇ ਖੁਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ।
ਰੇਖਾ ਸ਼ਰਮਾ ਨੇ ਟਵੀਟ ਕਰ ਲਿਖਿਆ, ‘ਮੈਂ ਕੋਵਿਡ ਦੀ ਜਾਂਚ ਕਰਵਾਈ ਕਿਉਂਕਿ ਮੈਨੂੰ ਜ਼ੁਖਾਮ ਸੀ। ਜਾਂਚ ‘ਚ ਮੇਰੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।’ ਉਨ੍ਹਾਂ ਕਿਹਾ, ‘ਮੇਰੇ ਸੰਪਰਕ ‘ਚ ਆਏ ਲੋਕਾਂ ਨੂੰ ਮੈਂ ਕਿਹਾ ਹੈ ਕਿ ਉਹ ਕਿਰਪਾ ਆਪਣੀ ਜਾਂਚ ਕਰਵਾ ਲੈਣ। ਮੈਂ ਖੁਦ ਨੂੰ ਘਰ ਚ ਇਕਾਂਤਵਾਸ ਕਰ ਲਿਆ ਹੈ।’
I got myself tested for COVID today as I was having cold and the report came came positive. Anyone came in my contact pl get yourself tested. I have home quarantined myself.
— Rekha Sharma (@sharmarekha) September 8, 2020