ਵਾਸ਼ਿੰਗਟਨ: ਅਮਰੀਕੀ ਸਪੇਸ ਏਜੰਸੀ NASA ਨੂੰ ਵੱਡੀ ਕਾਮਯਾਬੀ ਮਿਲੀ ਹੈ। ਨਾਸਾ ਨੇ ਚੰਨ ‘ਤੇ ਪਾਣੀ ਖੋਜਣ ਦਾ ਦਾਅਵਾ ਕੀਤਾ ਹੈ। ਨਾਸਾ ਦੇ SOFIA ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਹਿਲੀ ਵਾਰ ਚੰਨ ਦੀ ਸਤਹਿ ‘ਤੇ ਸੂਰਜ ਦੀਆਂ ਕਿਰਨਾਂ ਪੈਣ ਵਾਲੇ ਖੇਤਰ ‘ਚ ਪਾਣੀ ਦੀ ਖੋਜ ਕੀਤੀ ਗਈ ਹੈ।
ਨਾਸਾ ਦੀ ਇਸ ਖੋਜ ਨਾਲ ਇਹ ਸਾਫ਼ ਹੋ ਜਾਂਦਾ ਹੈ ਕਿ ਚੰਨ ‘ਤੇ ਇਨਸਾਨੀ ਬਸਤੀ ਬਣਾਉਣ ਲਈ ਪਾਣੀ ਨੂੰ ਵਰਤਿਆ ਜਾ ਸਕਦਾ ਹੈ। ਚੰਨ ‘ਤੇ ਪਿਛਲੇ ਅਬਜ਼ਰਵੇਸ਼ਨ ਦੇ ਦੌਰਾਨ ਹਾਈਡਰੋਜਨ ਦੇ ਕੁਝ ਅਨੂ ਦਾ ਪਤਾ ਲੱਗਿਆ ਸੀ ਪਰ ਇਹ ਪਾਣੀ ਅਤੇ ਉਸ ਦੇ ਕਰੀਬੀ ਰਸਾਇਨਿਕ ਚੀਜ਼ ਹਾਈਡਰਾਕਸਿਲ (OH) ਦੇ ਵਿਚਾਲੇ ਅੰਤਰ ਕਰਨ ਵਿੱਚ ਅਸਮਰਥ ਸੀ।
ਦੱਸਿਆ ਜਾ ਰਿਹਾ ਹੈ ਕਿ ਨਾਸਾ ਨੇ ਚੰਨ ‘ਤੇ ਜਿੰਨਾ ਪਾਣੀ ਖੋਜਿਆ ਹੈ ਉਸ ਦੀ ਮਾਤਰਾ ਅਫਰੀਕਾ ਦੇ ਸਹਾਰਾ ਰੇਗਿਸਤਾਨ ‘ਚ ਮੌਜੂਦ ਪਾਣੀ ਦੀ ਤੁਲਨਾ ਤੋਂ 100 ਗੁਣਾ ਘੱਟ ਹੈ।