ਚੰਡੀਗੜ੍ਹ – ਕਾਂਗਰਸ ਦੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਹਰਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਾਲੀ ਆਮ ਆਦਮੀ ਪਾਰਟੀ ਦੀ ਨਰਿੰਦਰ ਕੌਰ ਭਰਾਜ, 92 ਜਿੱਤ ਕੇ ਆਏ ਵਿਧਾਇਕਾਂ ਚ ਸਭ ਤੋਂ ਛੋਟੀ ਉਮਰ ਦੇ ਹਨ।
ਸੰਗਰੂਰ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਐਮ ਐਲ ਏ ਨਰਿੰਦਰ ਕੌਰ ਭਰਾਜ ਸਿਰਫ਼ 27 ਵਰ੍ਹੇ ਦੇ ਹਨ ਤੇ ਉਨ੍ਹਾਂ ਨੇ ਭਾਈ ਗੁਰਦਾਸ ਕਾਲਜ ਤੂੰ ਕਾਨੂੰਨ ਦੀ ਪੜ੍ਹਾਈ ਕੀਤੀ ਹੈ । ਫ਼ਰਾਜ਼ ਨੇ ਵਿਜੇਂਦਰ ਸਿੰਗਲਾ ਨੂੰ 36,430 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
ਇਸ ਵਾਰ ਵਿਧਾਨ ਸਭਾ ਚ 52 ਫ਼ੀਸਦ ਵਿਧਾਨਕਾਰਾਂ ਦੀ ਉਮਰ 25 ਤੋੰ 50 ਵਰ੍ਹਿਆਂ ਦੇ ਵਿਚਕਾਰ ਹੈ। ਭਗਵੰਤ ਮਾਨ ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ , ਉਹ ਆਪ ਵੀ ਇਸੇ 52ਫ਼ੀਸਦ ਉਮਰ ਵਾਲੇ ਵਿਧਾਇਕਾਂ ਦੇ ਗਰੁੱਪ ਵਿੱਚ ਹੀ ਆਉਂਦੇ ਹਨ। ਕਿਹਾ ਜਾ ਸਕਦਾ ਹੈ ਕਿ ਇਸ ਵਾਰ ਪੰਜਾਬ ਦੀ ਵਿਧਾਨ ਸਭਾ ਵਿੱਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਜਿੱਥੇ ਵਡੇਰੀ ਉਮਰ ਵਾਲੇ ਵਿਧਾਇਕ ਘੱਟ ਵੇਖਣ ਨੂੰ ਮਿਲਣਗੇ।