ਨਵੀਂ ਦਿੱਲੀ: ਖੇਤੀ ਕਾਨੂੰਨਾਂ ‘ਤੇ ਹੋ ਰਹੀ ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਦੇ ਪਹਿਲੇ ਦੌਰ ਦੇ ਖਤਮ ਹੋ ਜਾਣ ਤੋਂ ਬਾਅਦ ਲੰਚ ਬ੍ਰੇਕ ਹੋਈ। ਪਿਛਲੀਆਂ ਬੈਠਕਾਂ ਦੇ ਵਾਂਗ ਹੀ ਅੱਜ ਦੀ ਬੈਠਕ ਦੌਰਾਨ ਵੀ ਕਿਸਾਨਾਂ ਲਈ ਬਾਹਰੋਂ ਲੰਗਰ ਆਇਆ। ਪਰ ਇਸ ਵਾਰ ਖ਼ਾਸ ਚੀਜ ਜੋ ਦੇਖਣ ਨੂੰ ਮਿਲੀ ਕਿ ਅੱਜ ਕਿਸਾਨਾਂ ਦੇ ਨਾਲ ਇਹ ਲੰਗਰ ਕੇਂਦਰੀ ਮੰਤਰੀਆਂ ਨੇ ਵੀ ਛਕਿਆ।
ਲੰਗਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਕੇਂਦਰੀ ਮੰਤਰੀ ਵੀ ਕਿਸਾਨਾਂ ਦੇ ਨਾਲ ਲਾਈਨ ‘ਚ ਖੜ੍ਹੇ ਨਜ਼ਰ ਆ ਰਹੇ ਹਨ।
ਉਥੇ ਹੀ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਜਾਰੀ ਮੀਟਿੰਗ ਅਜੇ ਵੀ ਬੇਸਿੱਟਾ ਨਿਕਲਦੀ ਨਜ਼ਰ ਆ ਰਹੀ ਹੈ। ਮੀਟਿੰਗ ਦਾ ਪਹਿਲਾ ਦੌਰ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਦਾ ਕਹਿਣਾ ਹੈ ਕਿ ਸਰਕਾਰ ਉਹੀ ਪੁਰਾਣੀਆਂ ਗੱਲਾਂ ‘ਤੇ ਅੜੀ ਹੋਈ ਹੈ।