ਗੁਰੂਗ੍ਰਾਮ ਨੂੰ ਲੋਕ ਹਿੱਸੇਦਾਰੀ ਨਾਲ ਸਵੱਛਤਾ ਰੈਂਕਿੰਗ ‘ਚ ਨੰਬਰ ਵਨ ਬਣਾਉਣਾ ਹੈ: ਨਾਇਬ ਸੈਣੀ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਧੀਆ ਪ੍ਰਸ਼ਾਸਨਿਕ ਵਿਵਸਥਾ ਅਤੇ ਲੋਕ ਹਿੱਸੇਦਾਰੀ ਨਾਲ ਗੁਰੂਗ੍ਰਾਮ ਵਿੱਚ ਸਵੱਛਤਾ ਰੈਂਕਿੰਗ ਵਿੱਚ ਨੰਬਰ ਵਨ ਬਨਾਉਣਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਗੁਰੂਗ੍ਰਾਮ ਦੇ ਲੋਕ ਸਵੱਛ ਗੁਰੂਗ੍ਰਾਮ ਥੀਮ ਨਾਲ ਸਵੱਛ, ਸ਼ੁੱਧ ਅਤੇ ਸਿਹਤਮੰਦ ਗੁਰੂਗ੍ਰਾਮ ਬਨਾਉਣ ਵਿੱਚ ਆਪਣਾ ਯੋਗਦਾਨ ਦੇਣ।

ਮੁੱਖ ਮੰਤਰੀ ਨੇ ਵੀਰਵਾਰ ਦੀ ਸਵੇਰ ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ ਤਹਿਤ ਗੁਰੂਗ੍ਰਾਮ ਵਿੱਚ ਮੇਗਾ ਸਵੱਛਤਾ ਅਭਿਆਨ ਬਣਾਏ ਰੱਖਣ ਦਾ ਸਨੇਹਾ ਦਿੱਤਾ। ਇਸ ਮੌਕੇ ‘ਤੇ ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ ਅਤੇ ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ ਵੀ ਮੌਜ਼ੂਦ ਰਹੇ। ਮੁੱਖ ਮੰਤਰੀ ਨੇ ਸਵੱਛਤਾ ਮਿੱਤਰਾਂ ਨਾਲ ਆਪ ਵੀ ਕਾਰਸੇਵਾ ਕੀਤੀ ਅਤੇ ਲੋਕਾਂ ਨੂੰ ਸਵੱਛਤਾ ਅਪਨਾਉਣ ਲਈ ਪ੍ਰੇਰਿਤ ਕੀਤਾ।

ਮੁੱਖ ਮੰਤਰੀ ਨੇ ਮੇਗਾ ਸਵੱਛਤਾ ਮੁਹਿੰਮ ਵਿੱਚ ਆਮਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਵੱਛਤਾ ਸਾਡੇ ਜੀਵਨ ਦਾ ਆਧਾਰ ਹੈ। ਅਜਿਹੇ ਵਿੱਚ ਸਾਰਿਆਂ ਨੂੰ ਮਿਲ ਕੇ ਸਵੱਛਤਾ ਨੂੰ ਲਗਾਤਾਰ ਜੀਵਨ ਸ਼ੈਲੀ ਵਿੱਚ ਅਪਣਾ ਕੇ ਸੁਖਦ ਮਾਹੌਲ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਗੁਰੂਗ੍ਰਾਮ-ਸਵੱਛ ਗੁਰੂਗ੍ਰਾਮ ਬਨਾਉਣ ਵਿੱਚ ਹਰਿਆਣਾ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਹੁਣ ਬਰਸਾਤ ਤੋਂ ਬਾਅਦ ਗੁਰੂਗ੍ਰਾਮ ਜ਼ਿਲ੍ਹੇ ਦੇ ਲੋਕਾਂ ਦੀ ਸਹੂਲਤ ਲਈ ਵਿਕਾਸ ਕੰਮਾਂ ਨੂੰ ਤੇਜ ਗਤੀ ਨਾਲ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਸ਼ਹਿਰ ਸਵੱਛਤਾ ਮੁਹਿੰਮ ਦੇ ਤਹਿਤ ਵੱਡਾ ਸਰਗਰਮ ਪਰਿਵਰਤਨ ਨਜ਼ਰ ਆਵੇਗਾ ਅਤੇ ਇਨ੍ਹਾਂ 11 ਹਫ਼ਤਿਆਂ ਦੀ ਵਿਸ਼ੇਸ਼ ਮੁਹਿੰਮ ਵਿੱਚ ਹਰ ਸ਼ਹਿਰੀ ਖੇਤਰ ਦੇ ਸੌਂਦਰੀਕਰਨ ਅਤੇ ਸੁਧਾਰੀਕਰਨ ‘ਤੇ ਫੋਕਸ ਕੀਤਾ ਜਾ ਰਿਹਾ ਹੈ। ਸ਼ਹਿਰੀ ਖੇਤਰ ਦੀ ਸਵੱਛਤਾ ਰੈਂਕਿੰਗ ਵੀ ਨਿਰਧਾਰਿਤ ਹੋਵੇਗੀ ਜਿਸ ਵਿੱਚ ਗੁਰੂਗ੍ਰਾਮ ਦਾ ਵਰਣਯੋਗ ਸਥਾਨ ਰਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 2 ਅਕਤੂਬਰ 2014 ਤੋਂ ਸਵੱਛ ਭਾਰਤ ਮਿਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੀ ਅਗਵਾਈ ਹੇਠ ਪੂਰੇ ਦੇਸ਼ ਵਿੱਚ ਸਵੱਛਤਾ ਮੁਹਿੰਮ ਜਨ ਆਂਦੋਲਨ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਸਿਰਫ਼ ਸਰਕਾਰੀ ਜਿੰਮੇਦਾਰੀ ਨਹੀਂ ਸਗੋਂ ਇਹ ਸਾਰੇ ਸੂਬੇ ਦੇ ਲੋਕਾਂ ਦੀ ਸਾਮੂਹਿਕ ਜਿੰਮੇਦਾਰੀ ਹੈ। ਆਪਣੇ ਘਰ, ਆਪਣੇ ਮੁਹੱਲੇ ਅਤੇ ਵਾਰਡ ਦੀ ਸਫ਼ਾਈ ਰੱਖਦੇ ਹੋਏ ਸਾਰੇ ਸਵੱਛਤਾ ਦੀ ਇਸ ਮੁਹਿੰਮ ਵਿੱਚ ਹਿੱਸੇਦਾਰ ਬਨਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ 17 ਸਤੰਬਰ ਤੋਂ ਹਰਿਆਣਾ ਵਿੱਚ ਸੇਵਾ ਪੱਖਵਾੜਾ ਮਨਾਉਣ ਜਾ ਰਹੇ ਹਨ। ਇਸ ਵਿੱਚ ਸਵੱਛਤਾ, ਰੁੱਖ ਲਗਾਉਣਾ, ਸਿਹਤ ਸ਼ਿਵਰ, ਖੇਡਕੂਦ ਜਾਗਰੂਕਤਾ ਗਤੀਵਿਧੀਆਂ ਨਾਲ ਜਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸਮਾਜਿਕ ਬਦਲਾਵ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਸੂਬੇ ਵਿੱਚ ਸੇਵਾ ਪੱਖਵਾੜਾ 2 ਅਕਤੂਬਰ ਤੱਕ ਚਲੇਗਾ।

Share This Article
Leave a Comment