ਸ੍ਰੀਨਗਰ : ਜੰਮੂ ਦੇ ਨਗਰੋਟਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀਆਂ ਨੇ ਸਾਂਬਾ ਸੈਕਟਰ ਰਾਹੀਂ ਘੁਸਪੈਠ ਕੀਤੀ ਸੀ। ਜਿਸ ਤੋਂ ਬਾਅਦ ਹੁਣ ਏਜੰਸੀਆਂ ਨੇ ਆਪਣੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਜਿਸ ਤਹਿਤ ਏਜੰਸੀਆਂ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ। ਇਹਨਾਂ ਚਾਰਾਂ ਸ਼ੱਕੀਆਂ ਤੋਂ ਨਗਰੋਟਾ ਮੁਕਾਬਲੇ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਏਜੰਸੀਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਐਨਕਾਊਂਟਰ ਦੌਰਾਨ ਮਾਰੇ ਗਏ ਚਾਰੋਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਜੰਮੂ ਕਸ਼ਮੀਰ ਦੀਆਂ ਡੀਡੀਸੀ ਚੋਣਾਂ ਸਨ। ਅੱਤਵਾਦੀਆਂ ਨੇ ਡੀਡੀਸੀ ਚੋਣਾਂ ਦੇ ਉਮੀਦਵਾਰ ਤੇ ਰੈਲੀਆਂ ਨੂੰ ਟਾਰਗੇਟ ਕਰਨਾ ਸੀ। ਇਸ ਲਈ ਟਰੱਕ ‘ਚ ਸਵਾਰ ਹੋ ਕੇ ਚਾਰੋਂ ਅੱਤਵਾਦੀ ਸ੍ਰੀਨਗਰ ਵੱਲ ਜਾ ਰਹੇ ਸਨ। ਇਸ ਮੁਕਾਬਲੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਵੀ ਜਾਂਚ ਵਿੱਚ ਤੇਜ਼ੀ ਲਿਆਂਦੀ ਹੈ। ਜਿਸ ਤਹਿਤ ਉਧਮਪੁਰ ਤੋਂ ਚਾਰ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ। ਇਹਨਾਂ ਚਾਰਾਂ ਸ਼ੱਕੀਆਂ ਤੋਂ ਏਜੰਸੀਆਂ ਘਾਟੀ ਵਿੱਚ ਹੋਰ ਅੱਤਵਾਦੀ ਸਰਗਰਮੀਆਂ ਸਬੰਧੀ ਅਤੇ ਨਗਰੋਟਾ ਐਨਕਾਊਂਟਰ ਬਾਰੇ ਪੁੱਛਗਿਛ ਕਰ ਰਹੀ ਹੈ।