ਓਟਾਵਾ : ਟੀਕਾਕਰਨ ‘ਤੇ ਰਾਸ਼ਟਰੀ ਸਲਾਹਕਾਰ ਕਮੇਟੀ (NACI) ਵੱਲੋਂ ਹੁਣ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਵੈਕਸੀਨ ਦੇ ਬੂਸਟਰ ਸ਼ਾਟਸ ਦੀ ਜ਼ੋਰਦਾਰ ਸਿਫਾਰਸ਼ ਕੀਤੀ ਗਈ ਹੈ।
ਕਮੇਟੀ ਨੇ ਕਈ ਹੋਰ ਸਮੂਹਾਂ ਲਈ ਵੀ ਬੂਸਟਰ ਸ਼ਾਟਸ ਦੀ ਸਿਫ਼ਾਰਸ਼ ਕੀਤੀ ਹੈ। ਇਸ ਕਮੇਟੀ ਵੱਲੋਂ ਉਹਨਾਂ ਲੋਕਾਂ ਲਈ ਦ੍ਰਿੜਤਾ ਨਾਲ ਬੂਸਟਰ ਡੋਜ਼ ਦਾ ਸੁਝਾਅ ਦਿੱਤਾ ਗਿਆ ਹੈ ਜਿਨ੍ਹਾਂ ਨੇ ਆਕਸਫੋਰਡ-ਅਸਟ੍ਰਾਜ਼ੇਨੇਕਾ ਜਾਂ ਜੈਨਸੇਨ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ, ਇਨ੍ਹਾਂ ‘ਚ ਸ਼ਾਮਲ ਹਨ, ਫਸਟ ਨੇਸ਼ਨਜ਼, ਇਨੂਇਟ ਅਤੇ ਮੈਟਿਸ ਕਮਿਊਨਿਟੀਆਂ ਅਤੇ ਫਰੰਟ-ਲਾਈਨ ਹੈਲਥ ਵਰਕਰ।
NACI ਨੇ ਇਹ ਵੀ ਸੁਝਾਅ ਦਿੱਤਾ ਹੈ ਕਿ 18 ਤੋਂ 49 ਸਾਲ ਦੀ ਉਮਰ ਦੇ ਲੋਕਾਂ ਨੂੰ ਉਹਨਾਂ ਦੀਆਂ ਪਹਿਲੀਆਂ ਦੋ ਖੁਰਾਕਾਂ ਲੈਣ ਤੋਂ ਘੱਟੋ-ਘੱਟ ਛੇ ਮਹੀਨਿਆਂ ਬਾਅਦ ਇੱਕ ‘ਬੂਸਟਰ ਖੁਰਾਕ” ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।
(3/10)These populations include:
➡️ 50+
➡️ LTC resident or congregate living for seniors
➡️ received a complete viral vector vaccine series
➡️ First Nations, Inuit & Métis
➡️ frontline healthcare worker in direct contact with patients
— Health Canada and PHAC (@GovCanHealth) December 3, 2021
ਇਹ ਨਵੀਆਂ ਸਿਫ਼ਾਰਿਸ਼ਾਂ ਕੋਰੋਨਾ ਦੇ ਨਵੇਂ ‘ਓਮੀਕਰੋਨ ਵੇਰੀਐਂਟ’ ਨਾਲ ਲੜਨ ਵਿੱਚ, ਕੋਵਿਡ-19 ਵੈਕਸੀਨ ਬੂਸਟਰਾਂ ਦੀ ਭੂਮਿਕਾ ਬਾਰੇ ਸੰਘੀ ਸਰਕਾਰ ਦੀ ਇੱਕ ਜ਼ਰੂਰੀ ਬੇਨਤੀ ਤੋਂ ਬਾਅਦ ਆਈਆਂ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਦਾ ਨਵਾਂ ਰੂਪ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਸਾਹਮਣੇ ਆਇਆ ਸੀ, ਅਤੇ ਇਸ ਨੇ ਦੁਨੀਆ ਭਰ ਵਿੱਚ ਸਖ਼ਤ ਸਰਹੱਦੀ ਉਪਾਅ ਕੀਤੇ ਹਨ।
ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਨਵੇਂ ਵਾਇਰਸ ਦੇ ਪਰਿਵਰਤਨ ਦੀ ਵੱਡੀ ਗਿਣਤੀ ਇਹ ਸੰਕੇਤ ਦੇ ਸਕਦੀ ਹੈ ਕਿ ਇਹ ਪਿਛਲੀਆਂ ਕਿਸਮਾਂ ਨਾਲੋਂ ਜ਼ਿਆਦਾ ਸੰਚਾਰਿਤ ਹੈ।