ਮਿਆਂਮਾਰ :  ਹੁਣ ਮੀਡੀਆ ਕੰਪਨੀਆਂ ਵੀ ਫ਼ੌਜ ਦੇ ਨਿਸ਼ਾਨੇ ‘ਤੇ, ਲਾਇਸੈਂਸ ਕੀਤੇ ਰੱਦ

TeamGlobalPunjab
1 Min Read

ਵਰਲਡ ਡੈਸਕ :- ਮਿਆਂਮਾਰ ‘ਚ ਹੁਣ ਮੀਡੀਆ ਕੰਪਨੀਆਂ ਵੀ ਫ਼ੌਜ ਦੇ ਨਿਸ਼ਾਨੇ ‘ਤੇ ਆ ਗਈਆਂ ਹਨ। ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ‘ਤੇ ਪੰਜ ਮੀਡੀਆ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਦੱਸ ਦਈਏ  ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪਹਿਲਾਂ ਤੋਂ ਹੀ ਕਾਰਵਾਈ ਕੀਤੀ ਜਾ ਰਹੀ ਹੈ। ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦੀ ਫਾਇਰਿੰਗ ‘ਚ ਕਰੀਬ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਆਂਮਾਰ ਦੀ ਫ਼ੌਜੀ ਪ੍ਰਰੀਸ਼ਦ ਨੇ ਬੀਤੇ ਸੋਮਵਾਰ ਨੂੰ ਪੰਜ ਸੁਤੰਤਰ ਮੀਡੀਆ ਕੰਪਨੀਆਂ ਦੇ ਲਾਇਸੈਂਸ ਰੱਦ ਕਰਨ ਦਾ ਐਲਾਨ ਕੀਤਾ।

 ਜਿਨ੍ਹਾਂ ਮੀਡੀਆ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ ਉਨ੍ਹਾਂ ‘ਚ ਮਿਆਂਮਾਰ ਨਾਓ, ਖਿਟ ਥਿਟ ਮੀਡੀਆ, ਡੈਮੋਕ੍ਰੇਟਿਕ ਵਾਇਸ ਆਫ ਬਰਮਾ, ਮਿਜਿਮਾ ਤੇ ਸੇਵਨ ਡੇ ਸ਼ਾਮਲ ਹਨ।

TAGGED: ,
Share this Article
Leave a comment