ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਫਿਰ ਪੰਜਾਬੀਆਂ ਨੂੰ ਚੌਥੀ ਗਾਰੰਟੀ ਦੇਣ ਲਈ ਪੰਜਾਬ ਦੇ ਇੱਕ ਰੋਜ਼ਾ ਦੌਰੇ ‘ਤੇ ਹਨ। ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਦਿਆਂ ਹੀ ਮੁੱਖ ਮੰਤਰੀ ਚੰਨੀ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸ ਦਾ ਰੰਗ ਭਾਵੇਂ ਕਾਲਾ ਭਾਵੇਂ ਕਾਲਾ ਹੈ ਪਰ ਉਨ੍ਹਾਂ ਦੀ ਨੀਅਤ ਬਿਲਕੁਲ ਸਾਫ ਹੈ। ਉਹਨਾਂ ਨੂੰ ਕੰਮ ਕਰਨੇ ਆਉਂਦੇ ਹਨ।
ਦੱਸਣਯੋਗ ਹੈ ਕਿ ਵੀਰਵਾਰ ਯਾਨੀ ਅੱਜ 2 ਦਸੰਬਰ ਨੂੰ ਕੇਜਰੀਵਾਲ ਆਪਣੇ ਪੰਜਾਬ ਦੌਰੇ ‘ਤੇ ਪਠਾਨਕੋਟ ਪਹੁੰਚਣਗੇ। ਜਿਥੇ ਉਹ ਸ਼ਹੀਦ ਭਗਤ ਸਿੰਘ ਚੌਕ ‘ਚ ਪਾਰਟੀ ਵੱਲੋਂ ਆਯੋਜਿਤ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰਨਗੇ।
.@AamAadmiParty ਦੇ ਕੌਮੀ ਕਨਵੀਨਰ @ArvindKejriwal ਅੰਮ੍ਰਿਤਸਰ ਏਅਰਪੋਰਟ ਪਹੁੰਚੇ, ਪਠਾਨਕੋਟ ਲਈ ਹੋਏ ਰਵਾਨਾ! pic.twitter.com/z0HGQH4iUt
— AAP Punjab (@AAPPunjab) December 2, 2021