ਮਾਲੇਰਕੋਟਲਾ : ਜਿੱਥੇ ਮੁਸਲਿਮ ਭਾਈਚਾਰੇ ਦਾ ਬੇਹੱਦ ਪਵਿੱਤਰ ਮਹੀਨਾ ਰਮਜ਼ਾਨ ਦਾ ਚੱਲ ਰਿਹਾ ਹੈ ਉਥੇ ਹੀ ਹਿੰਦੂ ਭਾਈਚਾਰੇ ਦੇ ਨਵਰਾਤੇ ਚੱਲ ਰਹੇ ਨੇ।
ਇਕ ਮੁਸਲਿਮ ਮੈਡਮ ਕੋਚ ਸ਼ਕੁਰਾਂ ਬੇਗਮ ਵੱਲੋ ਆਪਣੀ ਬਚਪਨ ਦੀ ਹਿੰਦੂ ਭਾਈਚਾਰੇ ਦੀ ਸਹੇਲੀ ਬਿਮਲਾ ਦੇਵੀ ਦੇ ਘਰ ਬਣਾਉਣ ਵਿੱਚ ਮਾਲੀ ਸਹਾਇਤਾ ਕੀਤੀ ਹੈ ਅਤੇ ਪਿਛਲੇ ਇਕ ਮਹੀਨੇ ਤੋਂ ਵਧੇਰੇ ਸਮੇਂ ਤੋ ਰੋਜ਼ਾਨਾ ਕੋਲ ਖੜ੍ਹਕੇ ਘਰ ਬਣਵਾਉਂਦੇ ਹਨ।
ਦੱਸ ਦੀਏ ਕਿ ਸਕੁਰਾ ਬੇਗਮ ਜੌ ਕੋ ਇਕ ਚੰਗੇ ਬੈਡਮਿੰਟਨ ਕੋਚ ਹਨ ਅਤੇ ਆਪਣੇ ਬਚਪਨ ਦੀ ਸਹੇਲੀ ਬਿਮਲਾ ਨੂੰ ਨਹੀਂ ਭੁੱਲ ਸ਼ਕੀ ਬਿਮਲਾ ਦੀ ਇਕ ਵੱਡੀ ਭੈਣ ਸੀ ਜਿਸਨੂੰ ਦਿਖਾਈ ਨਹੀਂ ਦਿੰਦਾ ਅਤੇ ਇੰਨਾ ਦੋਹਾਂ ਭੈਣਾਂ ਦੀ ਇਕ ਬਿਰਧ ਮਾਂ ਸੀ। ਜਿਸਦੇ ਆਖਰੀ ਬੋਲ ਸੀ ਕਿ ਇਸ ਘਰ ਹੇਠ ਆਕੇ ਉਨ੍ਹਾਂ ਦੀਆਂ ਬੇਟੀਆਂ ਦੀ ਮੌਤ ਨਾ ਹੋਵੇ। ਇਸ ਕਰਕੇ ਇੰਨਾ ਦੀ ਸਹੇਲੀ ਨੂੰ ਘਰ ਬਣਾਉਣ ਦੀ ਮਦਦ ਕਰਨ ਦੇ ਆਖਰੀ ਬੋਲ ਕਹੇ ਸਨ। ਜਿਸ ਤੋ ਬਾਅਦ ਮਾਂ ਦੀ ਮੌਤ ਹੋ ਗਈ।ਪਰ ਸਹੇਲੀ ਸ਼ਕੁਰਾ ਵੱਲੋ ਉਸ ਸਹੇਲੀ ਦੀ ਮਾਂ ਦੇ ਆਖਰੀ ਬੋਲ ਪੂਰੇ ਕਰਦਿਆਂ ਘਰ ਬਣਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸਹੇਲੀ ਬਿਮਲਾ ਨੇ ਆਪਣੀ ਭੈਣ ਜਿਸਨੂੰ ਦਿਖਾਈ ਨਹੀਂ ਦਿੰਦਾ। ਉਸ ਲਈ ਅਤੇ ਆਪਣੀ ਮਾਂ ਕਰਕੇ ਵਿਆਹ ਨਹੀਂ ਕਰਵਾਇਆ ਅਤੇ ਹੁਣ ਖੁਦ ਬਿਰਧ ਹੋ ਚੁੱਕੀਆਂ ਹਨ।
ਪਰ ਰਮਜ਼ਾਨ ਅਤੇ ਨਵਰਾਤੇ ਦੌਰਾਨ ਵੱਖਰੀ ਮਿਸ਼ਾਲ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਖੂਬ ਇਕ ਦੂਜੇ ਦੇ ਭਾਈਚਾਰੇ ਦੇ ਲੋਕ ਇਸ ਦੀ ਤਾਰੀਫ਼ ਕਰ ਰਹੇ ਹਨ।ਉਧਰ ਇਹ ਸਹੇਲੀਆਂ ਨਮ ਅੱਖਾਂ ਨਾਲ ਇਸ ਖੁਸ਼ੀ ਨੂੰ ਮਾਣ ਰਹੀਆਂ ਹਨ।
ਮੈਡਮ ਸ਼ਕੁਰਾਂ ਵੱਲੋ 50 ਹਜਾਰ ਦਾ ਇਕ ਹੋਰ ਚੈੱਕ ਆਪਣੀ ਸਹੇਲੀ ਨੂੰ ਸੌਪਿਆ ਗਿਆ। ਇਸ ਤਰ੍ਹਾਂ ਸ਼ਕੁਰਾਂ ਵੱਲੋਂ ਵੱਖਰੀ ਮਿਸ਼ਾਲ ਪੈਦਾ ਕੀਤੀ ਗਈ।
ਮੁਸਲਿਮ ਸ਼ਕੁਰਾਂ ਬੇਗਮ ਨੇ ਆਪਣੀ ਬਚਪਨ ਦੀ ਹਿੰਦੂ ਸੇਹਲੀ ਦੀ ਘਰ ਬਣਾ ਕਿ ਕੀਤੀ ਮਦਦ, ਦੁਨੀਆਂ ਤੇ ਵੱਖਰੀ ਮਿਸਾਲ

Leave a Comment
Leave a Comment