ਮੁੰਬਈ: ਮੁੰਬਈ ਪੁਲਿਸ ਨੇ ਸਾਰੇ ਜਵਾਨਾਂ ਨੂੰ ਸਾਲ ਦੇ ਆਖਰੀ ਦਿਨ ਡਿਊਟੀ ‘ਤੇ ਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਯਾਨੀ ਭਲਕੇ ਪੁਲਿਸ ਦੀਆਂ ਸਾਰੀਆਂ ਛੁੱਟੀਆਂ ਅਤੇ ਹਫ਼ਤਾਵਾਰੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਮੁੰਬਈ ਵਿੱਚ ਤਾਇਨਾਤ ਹਰ ਪੁਲਿਸ ਕਰਮਚਾਰੀ ਡਿਊਟੀ ‘ਤੇ ਰਹੇਗਾ।
ਦਰਅਸਲ, ਸੂਚਨਾ ਮਿਲੀ ਸੀ ਕਿ ਸ਼ਹਿਰ ‘ਚ ਅੱਤਵਾਦੀ ਹਮਲਾ ਕਰ ਸਕਦੇ ਹਨ, ਜਿਸ ਤੋਂ ਬਾਅਦ ਮੁੰਬਈ ਪੁਲਿਸ ਅਲਰਟ ‘ਤੇ ਹੈ।
ਮੁੰਬਈ ਪੁਲਿਸ ਨੇ ਟਵੀਟ ਕਰਕੇ ਦਿੱਤੀ ਇਸ ਸਬੰਧੀ ਜਾਣਕਾਰੀ ਦਿੱਤੀ। ਦੂਜੇ ਪਾਸੇ ਰੇਲਵੇ ਸਟੇਸ਼ਨਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਕੈਸਰ ਖਾਲਿਦ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਮੁੰਬਈ ਵਿੱਚ ਅਲਰਟ ਦੇ ਮੱਦੇਨਜ਼ਰ ਮੁੰਬਈ ਦੇ ਪ੍ਰਮੁੱਖ ਸਟੇਸ਼ਨਾਂ, ਦਾਦਰ, ਬਾਂਦਰਾ ਚਰਚਗੇਟ, ਸੀਐਸਐਮਟੀ, ਕੁਰਲਾ ਅਤੇ ਹੋਰ ਸਟੇਸ਼ਨਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕੱਲ੍ਹ 3000 ਤੋਂ ਵੱਧ ਰੇਲਵੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ।