FIR ਤੋਂ ਬਾਅਦ ਟਾਈਗਰ ਅਤੇ ਦਿਸ਼ਾ ‘ਤੇ ਮੁੰਬਈ ਪੁਲਿਸ ਦਾ ਤੰਜ, ‘ਬੇਕਾਰ ‘ਚ Heropanti’ ਨਾਂ ਕਰੋ’

TeamGlobalPunjab
2 Min Read

ਨਿਊਜ਼ ਡੈਸਕ: ਟਾਈਗਰ ਸ਼ਰਾਫ਼ ਅਤੇ ਦਿਸ਼ਾ ਪਟਾਨੀ ਨੂੰ ਲਾਕਡਾਊਨ ਦੌਰਾਨ ਬਾਹਰ ਘੁੰਮਣਾ ਮਹਿੰਗਾ ਪੈ ਗਿਆ। ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉੱਥੇ ਹੀ ਮੁੰਬਈ ਪੁਲਿਸ ਨੇ ਇਸ ਘਟਨਾ ‘ਤੇ ਟਵੀਟ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਟਵੀਟ ‘ਚ ਉਨ੍ਹਾਂ ਨੇ ਟਾਈਗਰ ਅਤੇ ਦਿਸ਼ਾ ਦਾ ਨਾਮ ਨਹੀਂ ਲਿਖਿਆ ਪਰ ਉਨ੍ਹਾਂ ਦੀ ਫ਼ਿਲਮਾਂ ਦੇ ਨਾਮ ਨਾਲ ਇਸ਼ਾਰਾ ਕੀਤਾ ਹੈ। ਰਿਪੋਰਟਾਂ ਮੁਤਾਬਕ ਟਾਈਗਰ ਅਤੇ ਦਿਸ਼ਾ ਬੈਂਡਸਟੈਂਡ ਦੇ ਨੇੜੇ ਘੁੰਮ ਰਹੇ ਸਨ।

ਮੁੰਬਈ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ, ਵਾਇਰਸ ਕਾਰਨ ਚੱਲ ਰਹੀ ‘WAR’ ਵਿਚਾਲੇ ਬਾਂਦਰਾਂ ਦੀਆਂ ਗਲੀਆਂ ‘ਚ ‘Malang’ ਹੋਣਾ ਦੋ ਅਦਾਕਾਰਾਂ ਨੂੰ ਭਾਰੀ ਪੈ ਗਿਆ। ਜਿਨ੍ਹਾਂ ‘ਤੇ ਸੈਕਸ਼ਨ 188, 34 IPC ਦੇ ਤਹਿਤ ਬਾਂਦਰਾ ਪੁਲਿਸ ਸਟੇਸ਼ਨ ਵਿੱਚ FIR ਦਰਜ ਕੀਤੀ ਗਈ ਹੈ। ਅਸੀ ਮੁੰਬਈ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬਗੈਰ ਕਿਸੇ ਵਜ੍ਹਾ ‘Heropanti’ ਨਾਂ ਕਰਨ ਜਿਸ ਨਾਲ ਕੋਵਿਡ-19 ਦੇ ਖਿਲਾਫ ਸੁਰੱਖਿਆ ਵਿੱਚ ਕੋਈ ਲਾਪਰਵਾਹੀ ਹੋਵੇ।


ਪੁਲਿਸ ਮੁਤਾਬਕ ਦਿਸ਼ਾ ਤੇ ਟਾਈਗਰ ਬੈਂਡਸਟੈਂਡ ਦੇ ਨੇੜੇ ਘੁੰਮਦੇ ਨਜ਼ਰ ਆਏ ਤੇ ਦੁਪਹਿਰ ਦੋ ਵਜੇ ਤੋਂ ਬਾਅਦ ਘਰ ਤੋਂ ਬਾਹਰ ਨਿਕਲਣ ਦੀ ਕੋਈ ਖਾਸ ਵਜ੍ਹਾ ਨਹੀਂ ਦੱਸ ਸਕੇ। ਇੱਕ ਦਿਨ ਪਹਿਲਾਂ ਟਾਈਗਰ ਅਤੇ ਦਿਸ਼ਾ ਕਾਰ ‘ਚ ਘੁੰਮ ਰਹੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਨੇ ਰੋਕਿਆ ਸੀ। ਰਿਪੋਰਟਾਂ ਸਨ ਕਿ ਮੰਗਲਵਾਰ ਨੂੰ ਜਿੰਮ ਤੋਂ ਪਰਤਣ ਤੋਂ ਬਾਅਦ ਉਹ ਘਰ ਜਾ ਰਹੇ ਸਨ।

Share this Article
Leave a comment