ਮੁੰਬਈ: ਮੁੰਬਈ ‘ਚ ਇੱਕ ਵਿਸ਼ਾਲ ਹੋਰਡਿੰਗ ਡਿੱਗਣ ਵਾਲੀ ਥਾਂ ‘ਤੇ ਮਲਬੇ ਹੇਠਾਂ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਸ ਬਾਬਤ ਜਾਣਕਾਰੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ 40 ਘੰਟੇ ਬਾਅਦ ਵੀ ਸਰਚ ਅਤੇ ਬਚਾਅ ਕਾਰਜ ਜਾਰੀ ਹੈ। ਦੱਸ ਦੇਈਏ ਕਿ ਛੇੜਾ ਨਗਰ ਇਲਾਕੇ ‘ਚ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਦੀ ਜ਼ਮੀਨ ‘ਤੇ ਸਥਿਤ ਪੈਟਰੋਲ ਪੰਪ ਨੇੜੇ ਲਗਾਇਆ ਹੋਰਡਿੰਗ ਸੋਮਵਾਰ ਨੂੰ ਹਨੇਰੀ ਅਤੇ ਬੇਮੌਸਮੀ ਬਰਸਾਤ ਕਾਰਨ ਡਿੱਗ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਅਧਿਕਾਰੀਆਂ ਮੁਤਾਬਕ ਬਚਾਅ ਟੀਮਾਂ ਨੇ ਡਿੱਗੇ ਹੋਰਡਿੰਗ ਹੇਠੋਂ 89 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ‘ਚੋਂ 14 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ 75 ਹੋਰ ਜ਼ਖਮੀ ਹੋ ਗਏ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੇ ਸਹਾਇਕ ਕਮਾਂਡੈਂਟ ਨਿਖਿਲ ਮੁਧੋਲਕਰ ਨੇ ਕਿਹਾ ਕਿ ਅਸੀਂ ਡਿੱਗੇ ਹੋਏ ਹੋਰਡਿੰਗ ਦੇ ਹੇਠਾਂ ਦੋ ਲਾਸ਼ਾਂ ਨੂੰ ਦੱਬਿਆ ਦੇਖਿਆ ਪਰ ਉਹਨਾਂ ਤੱਕ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਪਹਿਲਾਂ ਰਾਤ ਨੂੰ ਕੱਟ ਕੇ ‘ਗਰਡਰ’ ਹਟਾਏ ਅਤੇ ਹੁਣ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾ ਰਹੇ ਹਾਂ।
ਅਧਿਕਾਰੀਆਂ ਦਾ ਕਹਿਣਾ ਹੈ ਕਿ NDRF ਦੇ ਜਵਾਨ ਹੁਣ ਦੂਜਾ ‘ਗਰਡਰ’ ਕੱਟਣਗੇ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ‘ਤੇ ਅਜਿਹੇ ਪੰਜ ਤੋਂ ਵੱਧ ‘ਗਰਡਰ’ ਹਨ। ਅਧਿਕਾਰੀ ਨੇ ਕਿਹਾ ਕਿ ‘ਗਿਰਡਰ’ ਹਟਾਉਣ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਲੋਕ ਅਜੇ ਵੀ ਉਥੇ ਦੱਬੇ ਹੋਏ ਹਨ। NDRF ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਖੋਜ ਅਤੇ ਬਚਾਅ ਮੁਹਿੰਮ ਦੌਰਾਨ ਘਾਟਕੋਪਰ ‘ਚ ਘਟਨਾ ਵਾਲੀ ਥਾਂ ‘ਤੇ ਮਾਮੂਲੀ ਅੱਗ ਲੱਗ ਗਈ, ਜਿਸ ‘ਤੇ ਉਥੇ ਤਾਇਨਾਤ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਤੁਰੰਤ ਕਾਬੂ ਪਾ ਲਿਆ।
ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਆਮ ਲੋਕਾਂ ਦੀ ਨਰਾਜ਼ਗੀ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਕਰੀਬ 40 ਘੰਟੇ ਬਾਅਦ ਵੀ ਬਚਾਅ ਕਾਰਜ ਨੇਪਰੇ ਕਿਉਂ ਨਹੀਂ ਚੜ੍ਹ ਸਕਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।