ਲਾਵਾਰਿਸ ਹਾਲਤ ‘ਚ ਮਿਲੀ ਬਜ਼ੁਰਗ ਮਾਤਾ ਦੇ ਮਾਮਲੇ ’ਚ ਮਹਿਲਾ ਕਮਿਸ਼ਨ ਨੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਤਲਬ

TeamGlobalPunjab
1 Min Read

ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਸਾਹਿਬ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਬਜ਼ੁਰਗ ਮਾਤਾ ਮਹਿੰਦਰ ਕੌਰ ਦੇ ਮਾਮਲੇ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ-ਮੋਟੋ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਨੇ ਮਾਤਾ ਦੇ ਦੋ ਪੁੱਤਰਾਂ, ਦੋ ਧੀਆਂ ਅਤੇ ਕੇਅਰ ਟੇਕਰ ਨੂੰ 24 ਅਗਸਤ 2020 ਨੂੰ ਨਿੱਜੀ ਪੇਸ਼ੀ ‘ਤੇ ਤਲਬ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ।

ਆਪਣੇ ਹੁਕਮਾਂ ਵਿੱਚ ਉਨ੍ਹਾਂ ਇਸ ਮਾਮਲੇ ਦੀ ਇਨਕੁਆਰੀ ਕਰ ਰਹੇ ਅਧਿਕਾਰੀ ਨੂੰ ਵੀ ਪੇਸ਼ ਹੋਣ ਲਈ ਕਿਹਾ ਹੈ।

ਦਸ ਦਈਏ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਤੋਂ ਲਾਵਾਰਿਸ ਹਾਲਤ ‘ਚ ਸੜਕ ਕਿਨਾਰੇ ਮਿਲੀ ਬਜ਼ੁਰਗ ਮਾਤਾ ਦਾ ਹਸਪਤਾਲ ‘ਚ ਦੇਹਾਂਤ ਹੋ ਗਿਆ। ਇਸ ਬਜ਼ੁਰਗ ਮਾਤਾ ਨੂੰ ਉਨ੍ਹਾਂ ਦੇ ਪੁੱਤਰਾ ਨੇ ਘਰ ਤੋਂ ਬਾਹਰ ਕੱਢ ਦਿਤਾ ਸੀ ਅਤੇ ਕਿਸੇ ਤੀਜੇ ਵਿਅਕਤੀ ਨੂੰ ਸਾਂਭ ਸੰਭਾਲ ਲਈ ਦੇ ਦਿੱਤਾ ਸੀ। ਪਰ ਕੇਅਰ ਟੇਕਰ ਨੇ ਮਾਤਾ ਨੂੰ ਇਸ ਹਾਲਤ ‘ਚ ਸੜਕ ‘ਤੇ ਛੱਡ ਦਿੱਤਾ। ਜਿਸ ਤੋ ਬਾਅਦ ਕਈ ਦਿਨ ਇਹ ਮਾਤਾ ਧੁੱਪ, ਮੀਂਹ ‘ਚ ਸੜਕ ‘ਤੇ ਹੀ ਪਏ ਰਹੇ ਤੇ ਉਨ੍ਹਾਂ ਦੇ ਸਿਰ ‘ਚ ਕੀੜੇ ਤੱਕ ਪੈ ਚੁਕੇ ਸਨ।

- Advertisement -

Share this Article
Leave a comment