ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਅਤੇ ਉੱਘੇ ਗਾਇਕ ਹੰਸਰਾਜ ਹੰਸ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤੋਂ ਉਨਾਂ ਨੂੰ ਰਾਜਧਾਨੀ ਦੇ ‘ਏਮਜ਼’ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਇਸ ਸਬੰਧ ਵਿਚ ਹੰਸਰਾਜ ਹੰਸ ਨੇ ਖੁਦ ਟਵੀਟ ਕਰ ਜਾਣਕਾਰੀ ਦਿੱਤੀ ਹੈ।
ਹੰਸਰਾਜ ਨੇ ਲਿਖਿਆ ਕਿ ‘ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਜੋ ਲੋਕ ਮੇਰੇ ਸੰਪਰਕ ‘ਚ ਆਏ ਹਨ ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਜਲਦ ਤੋਂ ਜਲਦ ਆਪਣਾ ਕੋਵਿਡ ਟੈਸਟ ਕਰਵਾਉਣ। ਲਗਾਤਾਰ ਬੁਖਾਰ ਰਹਿਣ ਦੇ ਚੱਲਦੇ ਸਾਵਧਾਨੀ ਦੇ ਤੌਰ ‘ਤੇ ਏਮਜ਼ ਨਵੀਂ ਦਿੱਲੀ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਹਾਂ।’
मेरी कोविड-19 जांच पॉजीटिव आई है और जो लोग मेरे संपर्क में आए उनसे मेरा आग्रह है कि जल्द से जल्द अपनी कोविड-19 जांच कराएं, लगातार बुख़ार रहने के चलते एहतियातन @aiims_newdelhi में डॉक्टरों की निगरानी में हूँ ।
— Hans Raj Hans (@hansrajhansHRH) October 17, 2021
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੰਸਰਾਜ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਸਨ, ਬਾਵਜੂਦ ਇਸਦੇ ਰਿਪੋਰਟ ਪਾਜੇਟਿਵ ਆਉਣ ਨਾਲ ਹੰਸ ਰਾਜ ਹੰਸ ਦੇ ਚਾਹੁਣ ਵਾਲੇ ਚਿੰਤਤ ਹਨ।