ਮਾਸਕੋ ਅਦਾਲਤ ਨੇ ਨਵਾਲਨੀ ਦੀ ਅਪੀਲ ਕੀਤੀ ਰਦ, ਰਿਹਾਈ ਦੀ ਕੀਤੀ ਸੀ ਮੰਗ

TeamGlobalPunjab
1 Min Read

ਵਰਲਡ ਡੈਸਕ – ਮਾਸਕੋ ਦੀ ਇੱਕ ਅਦਾਲਤ ਨੇ ਰੂਸ ਦੇ ਵਿਰੋਧੀ ਨੇਤਾ ਅਲੈਕਸੀ ਨਵਾਲਨੀ ਦੀ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਬੀਤੇ ਸ਼ਨਿਚਰਵਾਰ ਨੂੰ ਰੱਦ ਕਰ ਦਿੱਤੀ।ਜਦਕਿ ਯੂਰਪ ਦੀ ਇੱਕ ਉੱਚ ਮਨੁੱਖੀ ਅਧਿਕਾਰ ਅਦਾਲਤ ਨੇ ਨਵਾਲਨੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।

ਨਵਾਲਨੀ ਨੇ ਇੱਕ ਭਾਸ਼ਣ ’ਚ ਬਾਈਬਲ ਤੇ ‘ਹੈਰੀ ਪੋਟਰ’ ਦਾ ਹਵਾਲਾ ਦਿੰਦਿਆਂ ਰੂਸੀ ਲੋਕਾਂ ਨੂੰ ਰੂਸੀ ਰਾਸ਼ਟਰਪਤੀ ਭਵਨ ਖ਼ਿਲਾਫ਼ ਖੜ੍ਹੇ ਹੋਣ ਦੀ ਅਪੀਲ ਕੀਤੀ।

ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਛੇੜਨ ਵਾਲੇ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕੱਟੜ ਵਿਰੋਧੀ ਨਵਾਲਨੀ ਨੂੰ ਹੇਠਲੀ ਅਦਾਲਤ ਵੱਲੋਂ 2 ਸਾਲ 8 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਨਵਾਲਨੀ ਨੇ ਅਪੀਲ ’ਚ ਰਿਹਾਈ ਦੀ ਮੰਗ ਕੀਤੀ ਸੀ।

Share this Article
Leave a comment