ਅਮਰੀਕਾ ‘ਚ ਇਕ ਦਿਨ ‘ਚ ਦੋ ਲੱਖ ਤੋਂ ਵੱਧ ਨਵੇਂ ਕੋਰੋਨਾ ਦੇ ਕੇਸ, ਵਿਸ਼ਵ ਭਰ ‘ਚ ਲਗਾਤਾਰ ਵਾਧਾ

TeamGlobalPunjab
1 Min Read

ਵਰਲ ਡੈਸਕ – ਦੁਨੀਆ ਭਰ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਅੱਠ ਕਰੋੜ ਤੋਂ ਪਾਰ ਹੋ ਗਈ ਹੈ ਤੇ ਹੁਣ ਤੱਕ 1,764,697 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਲਗਭਗ 56,911,211 ਵਿਅਕਤੀ ਠੀਕ ਹੋ ਚੁੱਕੇ ਹਨ। ਅਮਰੀਕਾ, ਭਾਰਤ ਤੇ ਬ੍ਰਾਜ਼ੀਲ ‘ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

 ਦੱਸ ਦਈਏ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਦੇਸ਼ ਹੈ ਜਿਸ ‘ਚ ਬੀਤੇ ਸ਼ਨੀਵਾਰ ਇੱਕ ਦਿਨ ਦੇ 2 ਲੱਖ ਤੋਂ ਵੱਧ ਕੋਰੋਨਾ ਸੰਕਰਮਿਤ ਦੇ ਨਵੇਂ ਕੇਸ ਦਰਜ ਕੀਤੇ ਗਏ ਤੇ ਅਮਰੀਕਾ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 19,433,847 ਨੂੰ ਪਾਰ ਕਰ ਗਈ ਹੈ, ਜਦੋਂਕਿ ਹੁਣ ਤੱਕ 339,921 ਲੋਕਾਂ ਦੀ ਮੌਤ ਹੋ ਚੁੱਕੀ ਹੈ।

 ਇਸਤੋਂ ਇਲਾਵਾ ਬ੍ਰਾਜ਼ੀਲ ਮਹਾਂਮਾਰੀ ਦੀਆਂ ਮੌਤਾਂ ਦੇ ਮਾਮਲੇ ‘ਚ ਅਮਰੀਕਾ ਤੋਂ ਬਾਅਦ ਦੂਸਰੇ ਨੰਬਰ ‘ਤੇ ਆਉਂਦਾ ਹੈ। ਬ੍ਰਾਜ਼ੀਲ ‘ਚ ਪਿਛਲੇ 24 ਘੰਟਿਆਂ ‘ਚ 307 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 17 ਹਜ਼ਾਰ 246 ਨਵੇਂ ਕੇਸ ਸਾਹਮਣੇ ਆਏ ਹਨ।

ਇੱਕ ਜਾਣਕਾਰੀ ਅਨੁਸਾਰ 20 ਹਜ਼ਾਰ ਤੋਂ ਵੱਧ ਮੌਤਾਂ ‘ਚ ਮੈਕਸੀਕੋ (121,837), ਇਟਲੀ (71,620), ਬ੍ਰਿਟੇਨ (70,513), ਫਰਾਂਸ (62,694), ਰੂਸ (53,539), ਦੱਖਣੀ ਅਫਰੀਕਾ (26,521) ਆਦਿ ਦੇਸ਼ ਸ਼ਾਮਲ ਹਨ।

- Advertisement -

Share this Article
Leave a comment