ਮਾਂਟਰੀਅਲ : ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿਚ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਕੈਨੇਡੀਅਨ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਇੱਕ ਛੋਟਾ ਜਹਾਜ਼ ਓਲਡ ਮਾਂਟਰੀਅਲ ਦੇ ਨੇੜੇ ਇੱਕ ਟਾਪੂ ਉੱਤੇ ਵਿਆਹ ਦੇ ਪ੍ਰਸਤਾਵ ਦਾ ਬੈਨਰ ਲਹਿਰਾਉਂਦੇ ਸਮੇਂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ ਪਾਇਲਟ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਸੇਸਨਾ 172 ਇਕ ਬੈਨਰ ਖਿੱਚ ਰਿਹਾ ਸੀ ਜਿਸ ਵਿਚ ਲਿਖਿਆ ਸੀ, ‘Will you marry me?’ ਉਡਾਣ ਭਰਨ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਪੁਲਿਸ ਨੇ ਪੀੜਤਾਂ ਦੇ ਬਾਰੇ ਵਿੱਚ ਇਹ ਦੱਸਣ ਤੋਂ ਇਲਾਵਾ ਕੋਈ ਵੇਰਵਾ ਜਾਰੀ ਨਹੀਂ ਕੀਤਾ । ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਦੇ ਸਿਰਫ ਦੋ ਸਵਾਰ ਸਨ।ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਮਾਂਟਰੀਅਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ 6 ਵਜੇ ਦੇ ਕਰੀਬ ਸੈਂਟੇ-ਹੇਲੇਨ ਇਲਾਕੇ ਵਿਚ ਦੁਰਘਟਨਾਗ੍ਰਸਤ ਜਹਾਜ਼ ਦੀ ਰਿਪੋਰਟ ਮਿਲਣ ਤੋਂ ਬਾਅਦ ਐਮਰਜੈਂਸੀ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਸੀ। ਕੈਨੇਡਾ ਦੇ ਆਵਾਜਾਈ ਸੁਰੱਖਿਆ ਬੋਰਡ ਨੇ ਦੁਰਘਟਨਾ ਦੇ ਹਾਲਾਤਾਂ ’ਤੇ ਬਿਓਰਾ ਇਕੱਠਾ ਕਰਨ ਲਈ ਸ਼ਨਿਚਰਵਾਰ ਰਾਤ ਤਕ ਦੋ ਜਾਂਚਕਰਤਾਵਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਸੀ। ਪੁਲਿਸ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੀੜਤ ਜਹਾਜ਼ ਵਿਚ ਇਕੱਲੇ ਸਵਾਰ ਸਨ।