ਦੱਖਣ-ਪੱਛਮੀ ਮਾਨਸੂਨ ਅੰਡੇਮਾਨ ਅਤੇ ਨਿਕੋਬਾਰ ਟਾਪੂ ‘ਤੇ ਪਹੁੰਚਿਆ

TeamGlobalPunjab
2 Min Read

ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ‘ਤਾਊ ਤੇ’ ਤੋਂ ਬਾਅਦ ਇੱਕ ਹੋਰ ਚੱਕਰਵਾਤੀ ਤੂਫ਼ਾਨ ‘ਯਾਸ’ ਦੀ ਚਿਤਾਵਨੀ ਭਾਰਤੀ ਮੌਸਮ ਵਿਗਿਆਨੀਆਂ ਵੱਲੋਂ ਦਿੱਤੀ ਗਈ ਹੈ। ਭਾਰਤ ਦੇ ਸੂਬਿਆਂ, ਪੱਛਮੀ ਬੰਗਾਲ ਅਤੇ ਓੜੀਸ਼ਾ ਤੱਕ ਇਹ ‘ਯਾਸ’ ਤੂਫਾਨ ਬੁੱਧਵਾਰ (26 ਮਈ) ਤੱਕ ਪਹੁੰਚ ਸਕਦਾ ਹੈ। ਇਸ ਸਬੰਧੀ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਨੂੰ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ।

 

ਇਸ ਤੋਂ ਇਲਾਵਾ ਮੌਸਮ ਵਿਭਾਗ ਵਲੋਂ ਮਾਨਸੂਨ ਸਬੰਧੀ ਵੀ ਵੱਡੀ ਖ਼ਬਰ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ‘ਤੇ ਦੱਖਣ-ਪੱਛਮੀ ਮੌਨਸੂਨ ਪਹੁੰਚਣ ਦਾ ਸੰਕੇਤ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਜਲਦੀ ਹੀ ਮੁੱਖ ਭੂਮੀ ‘ਤੇ ਪਹੁੰਚ ਜਾਵੇਗਾ।

 

ਭਾਰਤੀ ਮੌਸਮ ਵਿਭਾਗ ਨੇ ਕਿਹਾ, “ਦੱਖਣ ਪੱਛਮੀ ਮੌਨਸੂਨ ਅੱਜ 21 ਮਈ, 2021 ਨੂੰ ਦੱਖਣੀ ਬੰਗਾਲ ਦੀ ਖਾੜੀ, ਨਿਕੋਬਾਰ ਟਾਪੂ, ਪੂਰੇ ਦੱਖਣੀ ਅੰਡੇਮਾਨ ਸਾਗਰ ਅਤੇ ਉੱਤਰੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਵੱਲ ਵਧ ਗਿਆ ਹੈ।

ਪਿਛਲੇ ਹਫਤੇ, ਆਈਐਮਡੀ ਨੇ ਕਿਹਾ ਸੀ ਕਿ ਮਾਨਸੂਨ ਦੇ ਆਪਣੇ ਆਮ ਤਜਵੀਜ਼ ਤੋਂ ਇਕ ਦਿਨ ਪਹਿਲਾਂ 31 ਮਈ ਨੂੰ ਕੇਰਲ ਵਿਚ ਸ਼ੁਰੂਆਤ ਕਰਨ ਦੀ ਸੰਭਾਵਨਾ ਹੈ।

ਮਾਨਸੂਨ ਦਾ ਇਹੀ ਵਿਕਾਸ ਭਾਰਤ ‘ਚ ਚਾਰ ਮਹੀਨਿਆਂ ਦੇ ਬਾਰਸ਼ ਦੇ ਮੌਸਮ ਦੀ ਸ਼ੁਰੂਆਤ ਵੀ ਕਰਦਾ ਹੈ। ਦੱਸਣਯੋਗ ਹੈ ਕਿ ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਮਾਨਸੂਨ ਆਮ ਵਾਂਗ ਰਹਿਣ ਦੀ ਪੂਰੀ ਸੰੰਭਾਵਨਾ ਹੈ ।

Share This Article
Leave a Comment