ਚੰਡੀਗੜ੍ਹ: ਨਵਜੋਤ ਸਿੱਧੂ ਦੇ ਸਲਾਹਕਾਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਅਗਲਾ ਮੁੱਖ ਮੰਤਰੀ ਨਵਜੋਤ ਸਿੱਧੂ ਹੋਵੇਗਾ, ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰ ਲਿਆ ਹੈ।
ਮੁਸਤਫਾ ਨੇ ਟਵੀਟ ਕਰਕੇ ਕਿਹਾ ਹੈ ਕਿ ਕੁਰਸੀ ਗੁਵਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਵੀ ਗਵਾ ਬੈਠੇ ਹਨ। ਇਸ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕੈਪਟਨ ਆਪਣੀ ਕਿਸਮਤ ਨਹੀਂ ਬਦਲ ਸਕੇ ਤਾਂ ਨਵਜੋਤ ਸਿੱਧੂ ਦਾ ਕੀ ਬਦਲਣਗੇ।
ਮੁਸਤਫਾ ਨੇ ਇਹ ਵੀ ਕਿਹਾ ਕਿ ਸਿੱਧੂ ਕੈਪਟਨ ਨੂੰ ਉਨ੍ਹਾਂ ਦੇ ਘਰ ਮਤਲਬ ਪਟਿਆਲਾ ‘ਚ ਵੀ ਹਰਾਉਣ ਲਈ ਤਿਆਰ ਹਨ। ਅਮਰਿੰਦਰ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਖੁਦ ਮੈਦਾਨ ਵਿਚ ਆਉਣ। ਇਸ ਨਾਲ ਹੀ ਹਾਈਕਮਾਨ ਨੂੰ ਸਿੱਧੂ ਨੂੰ ਪਟਿਆਲਾ ਤੋਂ ਟਿਕਟ ਦੇਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਦੀ ਜ਼ਮਾਨਤ ਜ਼ਬਤ ਨਾ ਹੋਈ ਤਾਂ ਉਹ ਸਿਆਸਤ ਛੱਡ ਦੇਣਗੇ।
SACHHI BAAT 😊 pic.twitter.com/ZKuRVOIMJM
— MOHD MUSTAFA, FORMER IPS (@MohdMustafaips) October 1, 2021
ਮੁਸਤਫਾ ਨੇ ਕਿਹਾ ਕਿ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ ਕੈਪਟਨ ਕਾਂਗਰਸ ਛੱਡ ਰਹੇ ਹਨ। ਅਮਰਿੰਦਰ ਦਿਲ ’ਤੇ ਹੱਥ ਰੱਖੋ ਅਤੇ ਅੱਖਾਂ ਵਿਚ ਅੱਖਾਂ ਪਾ ਕੇ ਦੱਸੋ ਕਿ ਕੀ ਉਹ ਹੁਣ ਤਕ ਕਾਂਗਰਸ ਵਿਚ ਹੀ ਸਨ। ਕਾਂਗਰਸ ਤਾਂ ਅਮਰਿੰਦਰ ਪਹਿਲਾਂ ਹੀ ਛੱਡ ਚੁੱਕੇ ਸਨ। ਹੁਣ ਤਾਂ ਸਿਰਫ ਕਾਂਗਰਸ ਦੇ ਨਾਂ ਦਾ ਚੋਲ੍ਹਾ ਅਤੇ ਨਕਾਬ ਪਹਿਨਿਆ ਹੋਇਆ ਸੀ ਤਾਂ ਕਿ ਉਨ੍ਹਾਂ ਦੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰਹੇ। ਮੁਸਤਫਾ ਨੇ ਕਿਹਾ ਕਿ ਜਿਨ੍ਹਾਂ ਪਾਰਟੀਆਂ ‘ਚ ਅਮਰਿੰਦਰ ਆਪਣਾ ਭਵਿੱਖ ਭਾਲ ਰਹੇ ਹਨ, ਉਨ੍ਹਾਂ ‘ਚ ਸਿਆਸੀ ਪੈਰਾਸਾਈਟਸ ਅਤੇ ਡਬਲ ਕਰਾਸ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ।