ਮਲੇਰਕੋਟਲਾ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਲੇਰਕੋਟਲਾ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਉਹ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਪੇਸ਼ ਹੋਏ। ਪੁਲੀਸ ਨੇ ਮੁਸਤਫਾ ਖ਼ਿਲਾਫ਼ ਆਈਪੀਸੀ ਦੀ ਧਾਰਾ 153-ਏ ਅਤੇ ਆਰਪੀ ਐਕਟ ਦੀ ਧਾਰਾ 125 ਤਹਿਤ ਕੇਸ ਦਰਜ ਕਰ ਲਿਆ ਹੈ।
ਉਥੇ ਹੀ ਇਸ ਮਾਮਲੇ `ਚ ਮੁਸਤਫਾ ਨੇ ਫਿਰ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਵਿਰੋਧੀਆਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਉਸ ਨੇ ਹਿੰਦੂ ਨਹੀਂ ਸਗੋਂ ‘ਫਿਤਨੋ’ ਕਿਹਾ ਸੀ। ਮੁਸਤਫਾ ਸਾਬਕਾ ਡੀਜੀਪੀ ਦੇ ਨਾਲ-ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਵੀ ਇਸ ਵਾਰ ਵੀ ਮਲੇਰਕੋਟਲਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਹੈ।
ਦੱਸ ਦਈਏ ਕਿ ਇਸ ਭੜਕਾਊ ਭਾਸ਼ਣ ਦੀ ਵੀਡੀਓ ਬੀਤੇ ਮਹੀਨੇ ਵਾਇਰਲ ਹੋਈ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ 23 ਜਨਵਰੀ ਨੂੰ ਮਲੇਰਕੋਟਲਾ ਦੇ ਥਾਣਾ ਸਿਟੀ-1 ਵਿੱਚ ਮੁਹੰਮਦ ਮੁਸਤਫਾ ਆਈਪੀਸੀ ਦੀ ਧਾਰਾ 153-ਏ ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 125 ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਮੁਸਤਫਾ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਸੀ[ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਮੁਸਤਫਾ ਨੇ ਕਿਹਾ ਸੀ ਕਿ ਜੇਕਰ ਹਿੰਦੂਆਂ ਨੂੰ ਉਨ੍ਹਾਂ ਦੇ ਜਲੂਸ ਦੇ ਬਰਾਬਰ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਅਜਿਹਾ ਮਾਹੌਲ ਬਣਾ ਦੇਣਗੇ ਕਿ ਉਹ ਸੰਭਾਲ ਨਹੀਂ ਸਕਣਗੇ। ਹਾਲਾਂਕਿ ਇਸ ਮਾਮਲੇ ਦੇ ਤੂਲ ਫੜਣ ਤੋਂ ਬਾਅਦ ਮੁਸਤਫਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ‘ਫਿਤਨੋ’ ਸ਼ਬਦ ਦੀ ਵਰਤੋਂ ਕੀਤੀ ਸੀ।
ਦਰਅਸਲ ਇਹ ਬਿਆਨ ਉਸ ਸਮੇਂ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ, ਜਦੋਂ ਹਲਕੇ ਚ ਵੱਡੀ ਗਿਣਤੀ ਲੋਕ ਆਪ ਦੀ ਹਮਾਇਤ ‘ਚ ਡਟ ਗਏ ਸਨ ਅਤੇ ਉਨਾਂ ਨੂੰ ਸ਼ੱਕ ਸੀ ਕਿ ਆਮ ਆਦਮੀ ਪਾਰਟੀ ਦੇ ਲੋਕ ਉਸ ਦੀ ਮੁਹਿੰਮ ਨੂੰ ਵਿਗਾੜ ਰਹੇ ਸਨ, ਇਸ ਲਈ ਉਸ ਨੇ ਅਜਿਹੀ ਗੱਲ ਕਹੀ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.