ਮੁਹਾਲੀ: ਮੁਹਾਲੀ ‘ਚ ਇਕ 74 ਸਾਲਾ ਔਰਤ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਜਿਸ ਦੀ ਮੌਤ ਕੁਝ ਦਿਨ ਪਹਿਲਾ ਹੋ ਗਈ ਸੀ। ਮਹਿਲਾ ਦੀ ਪਹਿਚਾਣ ਰਾਜ ਕੁਮਾਰੀ ਵਾਸੀ ਮੁੰਡੀ ਖਰੜ ਵਜੋਂ ਹੋਈ ਹੈ। ਇਹ ਔਰਤ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸੀ।
ਦੱਸ ਦੇਈਏ ਕਿ ਮੁਹਾਲੀ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਨਾਲ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਇੱਕ ਵਿਅਕਤੀ ਓਮ ਪ੍ਰਕਾਸ਼ ਵੀ ਇਸੇ ਵਾਇਰਸ ਨਾਲ ਆਪਣੀ ਜਾਨ ਗਵਾ ਚੁੱਕਿਆ ਹੈ।
ਹੁਣ ਤਕ ਮੁਹਾਲੀ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 38 ਹੋ ਗਈ ਹੈ ਜਿਨ੍ਹਾਂ ਵਿਚ ਦੋ ਮੌਤਾਂ ਵੀ ਸ਼ਾਮਿਲ ਹਨ। ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਮਹਿਲਾ ਸਾਡੇ ਕੋਲ 7 ਅਪ੍ਰੈਲ ਨੂੰ ਬਹੁਤ ਗੰਭੀਰ ਹਾਲਤ ‘ਚ ਆਈ ਸੀ। ਟੈਸਟ ਦੀ ਰਿਪੋਰਟ ਪੌਜ਼ਿਟਿਵ ਆਉਣ ਤੋਂ ਬਾਅਦ ਪੂਰੇ ਪਰਿਵਾਰ ਨੂੰ ਹੋਮ ਆਇਸੋਲੇਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਸੈਂਪਲ ਵੀ ਲੈ ਲਏ ਗਏ ਹਨ।