ਮੁਹਾਲੀ: ਡੇਰਾਬੱਸੀ ਦੇ ਹੌਟ ਸਪੌਟ ਬਣੇ ਜਵਾਹਰਪੁਰ ‘ਚ ਅੱਜ ਇਕ ਹੋਰ ਕੋਰੋਨਾ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ। ਪਾਜ਼ਿਟਿਵ ਵਿਅਕਤੀ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਛੋਟੇ ਦਾ ਸਕਾ ਭਰਾ ਕਰਮਜੀਤ ਸਿੰਘ ਹੈ ਜਿਸ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਭਰਤੀ ਕਰਵਾਇਆ ਹੈ।
ਪਾਜ਼ਿਟਿਵ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਪੂਰੀ ਟੀਮ ਹਰਕਤ ‘ਚ ਆ ਗਈ ਹੈ। ਇਸਦੇ ਨਾਲ ਹੀ ਜਵਾਹਰਪੁਰ ‘ਚ ਕੋਰੋਨਾ ਪਾਜ਼ੇਟਿਵ ਦੇ ਮਾਮਲਿਆਂ ਦੀ ਗਿਣਤੀ ਹੁਣ 39 ਹੋ ਗਈ ਹੈ। ਜਦਕਿ ਜ਼ਿਲ੍ਹੇ ਵਿੱਚ ਗਿਣਤੀ 64 ਹੋ ਗਈ ਹੈ। ਇਨ੍ਹਾਂ ‘ਚੋਂ 28 ਜਣੇ ਸਿਹਤਯਾਬ ਹੋ ਗਏ ਹਨ ਤੇ ਤਿੰਨ ਦੀ ਮੌਤ ਹੋ ਚੁੱਕੀ ਹੈ।