ਮੋਦੀ ਨੇ ਕੈਨੇਡੀਅਨ ਪੀਐੱਮ ਟਰੂਡੋ ਦਾ ਕੈਨੇਡਾ ‘ਚ ਰਹਿ ਰਹੇ ਭਾਰਤੀਆਂ ਦਾ ਧਿਆਨ ਰੱਖਣ ਲਈ ਕੀਤਾ ਧੰਨਵਾਦ

TeamGlobalPunjab
2 Min Read

ਨਵੀਂ ਦਿੱਲੀ/ਟੋਰਾਂਟੋ: ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਇਸ ਖਤਰਨਾਕ ਵਾਇਰਸ ਵਾਰੇ ਕੈਨੇਡਾ ਵਿੱਚ ਆਪਣੇ ਸਮਾਨ ਜਸਟਿਨ ਟਰੂਡੋ ਵਲੋਂ ਗੱਲ ਕੀਤੀ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨਮੰਤਰੀ ਨੂੰ ਉੱਥੇ ਰਹਿ ਰਹੇ ਭਾਰਤੀਆਂ ਦਾ ਧਿਆਨ ਰੱਖਣ ਲਈ ਧੰਨਵਾਦ ਕੀਤਾ ਅਤੇ ਮਹਾਮਾਰੀ ਨਾਲ ਲੜਨ ਲਈ ਕੈਨੇਡਾ ਦੇ ਨਾਲ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ, ਪ੍ਰਧਾਨਮੰਤਰੀ ਜਸਟਿਨ ਟਰੂਡੋ ਨਾਲ ਨਿੱਘੀ ਗੱਲਬਾਤ ਹੋਈ। ਇਸ ਔਖੇ ਸਮੇਂ ਵਿੱਚ ਕੈਨੇਡਾ ‘ਚ ਭਾਰਤੀ ਨਾਗਰਿਕਾਂ ਦਾ ਧਿਆਨ ਰੱਖਣ ਲਈ ਧੰਨਵਾਦ ਕੀਤਾ। ਮਹਾਮਾਰੀ ਨਾਲ ਲੜਨ ਲਈ ਭਾਰਤ ਅਤੇ ਕੈਨੇਡਾ ਦੇ ਵਿੱਚ ਸਹਿਯੋਗ ਅਤੇ ਸਾਂਝ ਮਹੱਤਵਪੂਰਣ ਹੈ, ਜਿਸ ਵਿੱਚ ਮੈਡੀਕਲ ਰਿਸਰਚ ਅਤੇ ਸਪਲਾਈ ਪ੍ਰਬੰਧਨ ਸ਼ਾਮਲ ਹੈ।

ਦਸਣਯੋਗ ਹੈ ਕਿ ਕੈਨੇਡਾ ਵਿੱਚ ਹੁਣ ਤੱਕ ਕੋਰੋਨਾ ਸੰਕਰਮਣ ਦੇ ਲਗਭਗ 50,000 ਮਾਮਲੇ ਹਨ ਅਤੇ 2,800 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਭਾਰਤ ਵਿੱਚ 29 ਹਜਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿੱਚ ਲਗਭਗ ਇੱਕ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

Share This Article
Leave a Comment