ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 5 ਜਨਵਰੀ ਦੀ ਫਿਰੋਜ਼ਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਬਠਿੰਡਾ ਏਅਰਪੋਰਟ ਤੋਂ ਸੜਕ ਰਸਤੇ ਰਾਹੀਂ ਆਪਣੇ ਕਾਫ਼ਲੇ ਸਮੇਤ ਫਿਰੋਜ਼ਪੁਰ ਲਈ ਰਵਾਨਾ ਹੋ ਗਏ ਹਨ। ਬਾਰਸ਼ ਦਾ ਮੌਸਮ ਹੋਣ ਕਾਰਨ ਸੜਕ ਰਸਤੇ ਰਾਹੀਂ ਫਿਰੋਜ਼ਪੁਰ ਜਾ ਰਹੇ ਹਨ।
ਰੋਜ਼ਪੁਰ ਵਿੱਚ ਉਹ ਪਹਿਲਾਂ ਹੁਸੈਨੀਵਾਲਾ ਬਾਰਡਰ ਜਾਣਗੇ। ਉੱਥੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਹ ਪੰਜਾਬ ਲਈ 5 ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਫਿਰੋਜ਼ਪੁਰ ਵਿੱਚ ਚੋਣ ਰੈਲੀ ਕਰਨਗੇ।