ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ, ਈਸਿਗਰਟ ‘ਤੇ ਲਗਾਈ ਪਾਬੰਦੀ, ਦੇਖੋ ਕੀ ਕੀ ਸਨ ਇਸ ਦੇ ਨੁਕਸਾਨ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਈ ਸਿਗਰਟ ਦੇ ਉਤਪਾਦਨ ਅਤੇ ਉਸ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਹ ਫੈਸਲਾ ਬੀਤੇ ਦਿਨੀਂ ਹੋਈ ਕੈਬਨਿਟ ਦੀ ਮੀਟਿੰਗ ਵਿੱਚ  ਲਿਆ ਗਿਆ ਹੈ। ਇਸ ਬੈਠਕ ਤੋਂ ਬਾਅਦ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਈਸਿਗਰਟ ਸਮਾਜ ਅੰਦਰ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਅਤੇ ਇਸ ਨੂੰ ਹੁਣ ਬੱਚੇ ਵੀ ਵਰਤ ਰਹੇ ਹਨ। ਸੀਤਰਮਨ ਨੇ ਕਿਹਾ ਕਿ ਹੁਣ ਈਸਿਗਰਟ ਬਣਾਉਣ, ਆਯਾਤ ਨਿਰਯਾਤ, ਇਸ ਦੀ ਵਿਕਰੀ, ਇਸ ਨੂੰ ਸਟੋਰ ਕਰਨ, ਅਤੇ ਵਿਗਿਆਪਨ ਕਰਨ ‘ਤੇ ਵੀ ਪੂਰੀ ਤਰ੍ਹਾਂ ਪਾਬੰਧੀ ਲਾਈ ਗਈ ਹੈ।

ਕੀ ਹੈ ਈਸਿਗਰਟ

ਈਸਿਗਰਟ ਜਾਂ ਇਲੈਕਟ੍ਰੋਨਿਕ ਸਿਗਰਟ ਇੱਕ ਬੈਟਰੀ ਨਾਲ ਚੱਲਣ ਵਾਲਾ ਯੰਤਰ ਹੈ ਜਿਹੜਾ ਕਿ ਤੰਬਾਕੂ ਜਾਂ ਗੈਰ ਤੰਬਾਕੂ ਪਦਾਰਥਾਂ ਦੀ ਭਾਫ ਨੂੰ ਸਾਂਹ ਦੇ ਨਾਲ ਅੰਦਰ ਲੈ ਜਾਂਦਾ ਹੈ। ਜਾਣਕਾਰੀ ਮੁਤਾਬਿਕ ਆਮ ਤੌਰ ‘ਤੇ ਸਿਗਰਿਟ, ਬੀੜੀ ਜਾਂ ਸਿਗਾਰ ਵਰਗੇ ਧੂੰਏ ਵਾਲੇ ਨਸ਼ਿਆਂ ਦੇ ਵਿਕਲਪ ਦੇ ਰੂਪ ਵਿੱਚ  ਇਸਤਿਮਾਲ ਕੀਤਾ ਜਾਣ ਵਾਲਾ ਅਤੇ ਸਿਗਰਟ ਜਿਹਾ ਸਵਾਦ ਦੇਣ ਵਾਲਾ ਅਹਿਸਾਸ ਦਿੰਦਾ ਹੈ ਜਦੋਂ ਕਿ ਅਸਲ ਵਿੱਚ ਇਹ ਕੋਈ ਧੂੰਆਂ ਨਹੀਂ ਹੁੰਦਾ। ਈਸਿਗਰਟ ਇੱਕ ਟਿਊਬ ਦੇ ਨਮੂਨੇ ਵਰਗਾ ਹੁੰਦਾ ਹੈ ਅਤੇ ਇਸ ਦਾ ਬਾਹਰੀ ਰੂਪ ਸਿਗਰਟ ਜਿਹਾ ਹੀ ਹੁੰਦਾ ਹੈ।

ਈਸਿਗਰਟ ਪੀਣ ਦੇ ਨੁਕਸਾਨ

ਅਮਰੀਕਨ ਕਾਲਜ ਆਫ ਕਾਰਡੀਆਲਜੀ ‘ਚ ਛਪੇ ਜਨਰਲ ਮੁਤਾਬਿਕ ਈਸਿਗਰਟ ‘ਚ ਨਿਕੋਟੀਨ ਦੀ ਮਾਤਰਾ ਭਾਵੇਂ ਘੱਟ ਹੁੰਦੀ ਹੈ ਪਰ ਇਸ ‘ਚ ਮੌਜੂਦ ਫਲੇਵਰ ਨਾਲ ਬਲੱਡ ਵੈਸਲ ਦੇ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਵਧ ਜਾਂਦਾ ਹੈ।

- Advertisement -

Share this Article
Leave a comment