ਨਿਊਜ਼ ਡੈਸਕ: ਕੈਨੇਡਾ ‘ਚ ‘ਵਰਚੁਅਲ ਬਿਊਟੀ ਪੇਜੈਂਟ’ ਦਾ ਆਯੋਜਨ ਕੀਤਾ ਗਿਆ ਸੀ । ਜਿਸ ‘ਚ ਪਾਕਿਸਤਾਨੀ ਡਾਕਟਰ ਨੇ ਇਹ ਖਿਤਾਬ ਜਿੱਤਿਆ ਹੈ। ਇਸ ਸਾਲ ‘ਮਿਸ ਪਾਕਿਸਤਾਨ ਯੂਨੀਵਰਸਲ 2022’ ਦਾ ਖਿਤਾਬ ਦਿੱਤਾ ਗਿਆ ਹੈ।
ਪਾਕਿਸਤਾਨ ਦੀ ਮਹਿਲਾ ਡਾਕਟਰ ਸ਼ਫਾਕ ਅਖਤਰ ਨੇ ‘ਮਿਸ ਪਾਕਿਸਤਾਨ ਯੂਨੀਵਰਸਲ 2022’ ਦਾ ਖਿਤਾਬ ਜਿੱਤਿਆ ਹੈ। ਸ਼ਫਾਕ ਲਾਹੌਰ, ਪਾਕਿਸਤਾਨ ਦੀ ਰਹਿਣ ਵਾਲੀ ਹੈ।
ਡਾਕਟਰੀ ਪੇਸ਼ੇ ‘ਚ ਜਿੱਥੇ ਉਹ ਕਾਫੀ ਗੰਭੀਰ ਨਜ਼ਰ ਆਉਂਦੀ ਹੈ, ਉੱਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ ‘ਚ ਵੀ ਕਾਫੀ ਸਟਾਈਲਿਸ਼ ਨਜ਼ਰ ਆਉਂਦੀ ਹੈ। ਇਸ ਮੁਕਾਬਲੇ ਦੀ ਜੇਤੂ ਬਣਨ ਤੋਂ ਬਾਅਦ ਸ਼ਫਾਕ ਨੇ ਕਿਹਾ ਕਿ ਬਿਊਟੀ ਕਵੀਨ ਬਣਨਾ ਉਸ ਲਈ ਮਾਣ ਵਾਲੀ ਗੱਲ ਹੈ। ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੇਗੀ।ਇਸ ਕਾਮਯਾਬੀ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਦੀਆਂ ਸਫ਼ਲਤਾਵਾਂ ਹਾਸਲ ਕਰਦੀ ਰਹੇਗੀ।
ਦੱਸ ਦੇਈਏ ਕਿ ‘ਮਿਸ ਪਾਕਿਸਤਾਨ ਯੂਨੀਵਰਸ’ ਦਾ ਖਿਤਾਬ ਜਿੱਤਣ ਤੋਂ ਬਾਅਦ ‘ਮਿਸ ਪਾਕਿਸਤਾਨ ਯੂਨੀਵਰਸ’ ਸਮਨ ਸ਼ਾਹ ਨੇ ਉਨ੍ਹਾਂ ਨੂੰ ਤਾਜ ਪਹਿਨਾਇਆ ਸੀ। ਇਸ ਤੋਂ ਇਲਾਵਾ ਮਿਸ ਸਨਾ ਹਯਾਤ ਨੂੰ ‘ਮਿਸ ਪਾਕਿਸਤਾਨ ਗਲੋਬਲ’ ਅਤੇ ਨਾਦਾ ਖਾਨ ਨੂੰ ‘ਮਿਸਿਜ਼ ਪਾਕਿਸਤਾਨ ਵਰਲਡ’ ਦਾ ਖਿਤਾਬ ਮਿਲਿਆ।