ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੀ ਰੋਹਿਣੀ ਕੋਰਟ ਨੰਬਰ 102 ਦੇ ਬਾਹਰ ਵੀਰਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਥੇ ਇਕ ਧਮਾਕਾ ਹੋਇਆ। ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਦੋ ਤੋਂ ਤਿੰਨ ਲੋਕ ਜ਼ਖਮੀ ਹੋ ਗਏ।
ਦਹਿਸ਼ਤ ਵਿੱਚ ਆਏ ਲੋਕਾਂ ਨੇ ਸੋਚਿਆ ਕਿ ਕਚਹਿਰੀ ਵਿੱਚ ਮੁੜ ਤੋਂ ਗੋਲੀ ਚੱਲੀ ਹੈ। ਧਮਾਕੇ ਦੀ ਆਵਾਜ਼ ਸੁਣ ਕੇ ਅਦਾਲਤ ‘ਚ ਮੌਜੂਦ ਲੋਕ ਡਰ ਗਏ ਅਤੇ ਉਨ੍ਹਾਂ ਨੇ ਜਿੱਥੇ ਸੁਰੱਖਿਅਤ ਸਥਾਨ ਮਿਲਿਆ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਕਰਮਚਾਰੀਆਂ ਵਿਚ ਵੀ ਭਾਜੜ ਵਾਲੀ ਸਥਿਤੀ ਬਣ ਗਈ।
ਹਾਲਾਂਕਿ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਧਮਾਕਾ ਕਿਸੇ ਵਿਸਫੋਟਕ ਸਮੱਗਰੀ ਕਾਰਨ ਨਹੀਂ ਸਗੋਂ ਸ਼ਾਰਟ ਸਰਕਟ ਕਾਰਨ ਇੱਕ ‘ਲੈਪਟਾਪ’ ‘ਚ ਹੋਇਆ ਹੈ। ਹਲਾਂਕਿ ਕੋਈ ਇਸ ‘ਤੇ ਯਕੀਨ ਕਰਨ ਨੂੰ ਤਿਆਰ ਨਹੀਂ ਹੋਇਆ, ਇਸ ਤੋਂ ਬਾਅਦ ਵੀ ਲੋਕ ਦਹਿਸ਼ਤ ਵਿਚ ਰਹੇ।
ਇਹਤਿਆਤ ਵਜੋਂ ਸਾਰੀਆਂ ਅਦਾਲਤੀ ਕਾਰਵਾਈਆਂ ਰੋਕ ਦਿੱਤੀਆਂ ਗਈਆਂ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਗੱਲ ਦਾ ਵੀ ਧਿਆਨ ਰੱਖ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਹੋਵੇ।
ਸੁਰੱਖਿਆ ਦਸਤਿਆਂ ਵੱਲੋਂ ਡੌਗ ਸੁਕਵੈਡ ਦੀ ਮਦਦ ਨਾਲ ਅਦਾਲਤ ਪਰਿਸਰ ਦੇ ਚੱਪੇ-ਚੱਪੇ ਨੂੰ ਜਾਂਚਿਆ ਜਾ ਰਿਹਾ ਹੈ।
Delhi: NSG team and dog squad reach Rohini Court after one person injured in a low-intensity explosion pic.twitter.com/lJbIwVrZU0
— ANI (@ANI) December 9, 2021